03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਨਮੋਲ ਵੈਲਫੇਅਰ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ 'ਚ ਕੀਤੇ ਜਾ ਰਹੇ ਸਮਾਜ ਸੇਵਾ ਪ੍ਰੋਜੈਕਟ ਸ਼ਲਾਘਾਯੋਗ-ਸੰਜੀਵ ਕੁਮਾਰ ਸੈਣੀ <br/>

ਅਜੀਤ ਡੈਸਕ 02-03-2026
ਮੋਗਾ, 1 ਮਾਰਚ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ 'ਚ ਕੀਤੇ ਜਾ ਰਹੇ ਸਮਾਜ ਸੇਵਾ ਪ੍ਰੋਜੈਕਟ ਇਕ ਸ਼ਲਾਘਾਯੋਗ ਕਦਮ ਹਨ ਤੇ ਸ਼ਹਿਰ ਵਾਸੀਆਂ ਨੂੰ ਵੀ ਅਜਿਹੇ ਧਾਰਮਿਕ ਸਮਾਗਮ ਜਾਰੀ ਰੱਖਣੇ ਚਾਹੀਦੇ ਹਨ ਜੋ ਸਾਨੂੰ ਆਪਣੇ ਧਾਰਮਿਕ ਸੱਭਿਆਚਾਰ ਨਾਲ ਜੁੜਨ ਲਈ ਮਾਰਗ-ਦਰਸ਼ਨ ਕਰਦੇ ਹਨ | ਉਪਰੋਕਤ ਵਿਚਾਰ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ 5 ਅਪ੍ਰੈਲ ਨੂੰ ਧਵਨ ਪੈਲੇਸ ਮੋਗਾ ਵਿਖੇ ਅਨਮੋਲ ਵੈਲਫੇਅਰ ਕਲੱਬ ਵਲੋਂ ਕਰਵਾਏ ਜਾ ਰਹੇ ਭਾਈਚਾਰਕ ਲੜਕੀਆਂ ਦੇ ਇਕੱਠ ਦਾ ਸੱਦਾ ਪੱਤਰ ਜਾਰੀ ਕਰਨ ਅਤੇ ਕਲੱਬ ਦੇ ਸਥਾਪਨਾ ਦਿਵਸ 'ਤੇ ਕੇਕ ਕੱਟਣ ਸਮਾਰੋਹ ਮੌਕੇ ਪ੍ਰਗਟ ਕੀਤੇ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਚੰਦ ਸਿੰਗਲਾ, ਸਕੱਤਰ ਵਿਵੇਕ ਮਜੀਠੀਆ, ਅਕਸ਼ੈ ਗੁਲਾਟੀ, ਦੀਪਕ ਸ਼ਰਮਾ, ਰਾਜੇਸ਼ ਧੀਮਾਨ, ਜਗਚਨਨ ਸਿੰਘ ਜੱਗੀ, ਗੌਰਵ ਜਿੰਦਲ, ਚਮਨ ਲਾਲ ਮਿੱਤਲ, ਰਮੀਕਾਂਤ ਜੈਨ, ਰਾਹੁਲ ਗਰੋਵਰ, ਗਗਨ ਮਿੱਤਲ, ਅਜੇ ਕਥੂਰੀਆ, ਹਰਪ੍ਰੀਤ ਸਿੰਘ, ਸੰਨੀ ਕਪੂਰ, ਸੁਸ਼ਾਂਤ ਮਜੀਠੀਆ, ਜਗਜੀਵ ਧੀਰ, ਅਸ਼ਵਨੀ ਅਹੂਜਾ ਅਤੇ ਹੋਰ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਨੇ ਗਰਗ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/> ਅਗਲੀ ਖ਼ਬਰ ਵਿਦਿਆਰਥੀਆਂ ਨੂੰ ਟੀਚੇ ਨਿਰਧਾਰਤ ਕਰਕੇ ਹੀ ਆਪਣੀ ਪੜ੍ਹਾਈ ਅੱਗੇ ਵਧਾਉਣੀ ਚਾਹੀਦੀ ਹੈ -ਪੋ੍ਰ. ਵਿਜੇ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।