08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਥਾਣਾ ਮਹਿਣਾ ਵਲੋਂ ਅਕਾਲੀ ਆਗੂ ਨੂੰ ਹਿਰਾਸਤ 'ਚ ਲਿਆ

ਅਜੀਤ ਡੈਸਕ 04-03-2026
ਬਾਘਾ ਪੁਰਾਣਾ, 3 ਮਾਰਚ (ਟਿੰਕੂ ਕਾਠਪਾਲ)-ਥਾਣਾ ਮਹਿਣਾ 'ਚ ਅਕਾਲੀ ਆਗੂ ਨੂੰ ਨਾਜਾਇਜ਼ ਤੌਰ 'ਤੇ ਹਿਰਾਸਤ 'ਚ ਲਏ ਜਾਣ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਤੁਰੰਤ ਸਰਗਰਮ ਹੋ ਗਏ¢ ਜਾਣਕਾਰੀ ਮੁਤਾਬਕ ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ, ਉਹ ਅੱਧੀ ਰਾਤ ਆਪਣੀ ਰਿਹਾਇਸ਼ ਤੋਂ ਨਿਕਲੇ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿੱਪ ਨੂੰ ਕਾਲ ਕਰਕੇ ਥਾਣਾ ਮਹਿਣਾ ਪੁੱਜਣ ਲਈ ਕਿਹਾ¢ ਜਦੋਂ ਤੱਕ ਜਥੇਦਾਰ ਮਾਹਲਾ ਆਪਣੇ ਦੋਨੇਂ ਸਪੁੱਤਰ ਸੁਖਜੀਤ ਸਿੰਘ ਮਾਹਲਾ ਤੇ ਜਸਪ੍ਰੀਤ ਸਿੰਘ ਮਾਹਲਾ ਦੇ ਨਾਲ ਥਾਣੇ ਅੱਗੇ ਪੁੱਜੇ ਉਨ੍ਹਾਂ ਦੀ ਕਾਲ 'ਤੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਇਕੱਠੇ ਹੋ ਚੁੱਕੇ ਸਨ ¢ ਦੱਸਿਆ ਜਾ ਰਿਹਾ ਹੈ ਕਿ ਥਾਣਾ ਮਹਿਣਾ ਦੀ ਪੁਲਿਸ ਵਲੋਂ ਇਕ ਅਕਾਲੀ ਆਗੂ ਨੂੰ ਹਿਰਾਸਤ ਵਿਚ ਲਿਆ ਗਿਆ ਸੀ¢ ਇਸ ਦੌਰਾਨ ਜਦੋਂ ਉਸ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਥਾਣੇ ਪੁੱਜੇ ਤਾਂ ਉਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ¢ ਇਸ ਘਟਨਾ ਦੀ ਭਿਣਕ ਲੱਗਣ 'ਤੇ ਜਥੇਦਾਰ ਤੀਰਥ ਸਿੰਘ ਮਾਹਲਾ ਆਪਣੇ ਸਮਰਥਕਾਂ ਸਮੇਤ ਥਾਣਾ ਮਹਿਣਾ ਦੇ ਅੱਗੇ ਪਹੁੰਚੇ ਅਤੇ ਪੁਲਿਸ ਨਾਲ ਗੱਲਬਾਤ ਕੀਤੀ¢ ਆਖਰਕਾਰ ਪੁਲਿਸ ਨੂੰ ਹਿਰਾਸਤ ਵਿਚ ਲਏ ਗਏ ਅਕਾਲੀ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੂੰ ਰਿਹਾਅ ਕਰਨਾ ਪਿਆ |

ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਮੋਗਾ ਰੈਲੀ ਸੰਬੰਧੀ ਸੰਨੀ ਗਿੱਲ ਨੇ ਕੀਤੀ ਵਰਕਰਾਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।