08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਡਾ. ਮਾਣਕ ਮੈਮੋਰੀਅਰ ਕਾਲਜ 'ਚ ਹੋਲੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 04-03-2026
ਧਰਮਕੋਟ, 3 ਮਾਰਚ (ਪਰਮਜੀਤ ਸਿੰਘ)-ਧਰਮਕੋਟ ਸਥਿਤ ਡਾ. ਮਾਣਕ ਮੈਮੋਰੀਅਲ ਕਾਲਜ ਧਰਮਕੋਟ ਵਿਚ ਹੋਲੀ ਦਾ ਤਿਉਹਾਰ ਮਨਾਇਆ ਗਿਆ¢ ਸਾਰਾ ਕਾਲਜ ਪਰਿਵਾਰ ਇਕੱਠੇ ਹੋ ਕੇ ਰੰਗਾਂ 'ਚ ਰੰਗਿਆ ਨਜ਼ਰ ਆਇਆ ਤੇ ਹਰ ਚਿਹਰੇ 'ਤੇ ਖਿੜੀ ਮੁਸਕਾਨ ਦਿਲਾਂ ਦੀ ਖੁਸ਼ੀ ਬਿਆਨ ਕਰ ਰਹੀ ਸੀ¢ ਕਾਲਜ ਦੀਆਂ ਅਧਿਆਪਕਾਵਾਂ ਤਨਵੀਰ ਕੌਰ ਤੇ ਮਨਪ੍ਰੀਤ ਕੌਰ, ਅਨੁਰਾਗ, ਗੁਰਸਿਮਰਨ ਕੌਰ ਵਲੋਂ ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ¢ ਕਾਲਜ ਪ੍ਰਬੰਧਕਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹੋਲੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਰੰਗ ਉਹੀ ਹਨ ਜੋ ਅਸੀਂ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਲਿਆਉਂਦੇ ਹਾਂ¢ ਅੰਤ 'ਚ ਵਿਦਿਆਰਥੀਆਂ ਤੇ ਸਟਾਫ ਨੇ ਇਕ-ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ¢ ਇਹ ਰੰਗਾਂ ਭਰਿਆ ਦਿਨ ਕਾਲਜ ਦੀਆਂ ਸੁਹਣੀਆਂ ਯਾਦਾਂ ਵਿਚ ਹਮੇਸ਼ਾ ਲਈ ਦਰਜ ਹੋ ਗਿਆ¢ ਇਸ ਮੌਕੇ ਅਰਵਿੰਦਰ ਸਿੰਘ ਅਤੇ ਨਰੇਸ਼ ਸ਼ਰਮਾ ਸਮੇਤ ਸਾਰਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ |

ਪਿਛਲੀ ਖ਼ਬਰ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਪੰਜਾਬ ਵਲੋਂ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਦਾ ਸਨਮਾਨ <br/> ਅਗਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਨੈਤਿਕ ਸਿੱਖਿਆ ਸੰਬੰਧੀ ਇਮਤਿਹਾਨ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।