09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬਾਘਾ ਪੁਰਾਣਾ ਵਿਖੇ 12 ਦੀ 'ਪੰਜਾਬ ਬਚਾਓ' ਰੈਲੀ ਲਈ ਜਥੇਦਾਰ ਮਾਹਲਾ ਵਲੋਂ ਸੰਪਰਕ ਮੁਹਿੰਮ ਤੇਜ਼

ਪਿੰਡ ਗਿੱਲ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਜਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਨਾਲ ਸਟੇਜ 'ਤੇ ਬਿਰਾਜਮਾਨ ਪ੍ਰੀਤਮ ਸਿੰਘ ਗਿੱਲ, ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ ਤੇ ਹੋਰ | (ਸੱਜੇ) ਵਰਕਰਾਂ ਦਾ ਇਕੱਠ | ਤਸਵੀਰ : ਮਾਣੂੰਕੇ <br/> 04-03-2026
ਬਾਘਾ ਪੁਰਾਣਾ, 3 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਲਾਗਲੇ ਪਿੰਡ ਗਿੱਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਸੀਨੀਅਰ ਆਗੂ ਪ੍ਰੀਤਮ ਸਿੰਘ ਗਿੱਲ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਉਚੇਚੇ ਤੌਰ 'ਤੇ ਸ਼ਾਮਲ ਹੋਏ | ਇਸ ਮੀਟਿੰਗ ਦੌਰਾਨ ਸਟੇਜ ਦੀ ਕਾਰਵਾਈ ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ ਨੇ ਬਹੁਤ ਹੀ ਵਧੀਆ ਢੰਗ ਨਾਲ ਚਲਾਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਦੇ ਸੰਬੋਧਨ ਕਰਨ ਉਪਰੰਤ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਗਿੱਲ ਪਿੰਡ ਦੀ ਸੰਗਤ ਤੇ ਮੈਨੂੰ ਬਹੁਤ ਹੀ ਮਾਣ ਹੈ, ਜਿੰਨਾ ਨੇ ਹਰ ਔਖੇ-ਸੌਖੇ ਸਮੇਂ ਵਿਚ ਹਮੇਸ਼ਾ ਵੱਡਾ ਹੌਸਲਾ ਦਿੱਤਾ | ਉਨ੍ਹਾਂ ਦੱਸਿਆ ਕਿ 12 ਮਾਰਚ ਦਿਨ ਵੀਰਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਘਾ ਪੁਰਾਣਾ ਵਿਖੇ 'ਪੰਜਾਬ ਬਚਾਓ' ਮੁਹਿੰਮ ਦੇ ਤਹਿਤ ਵੱਡੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ |
ਇਸ ਮੌਕੇ ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ, ਪ੍ਰੀਤਮ ਸਿੰਘ ਗਿੱਲ ਸੀਨੀਅਰ ਆਗੂ, ਸੋਹਨ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸੱਤੂ ਸਾਬਕਾ ਕੌਂਸਲਰ ਬਾਘਾ ਪੁਰਾਣਾ, ਕਰਮ ਸਿੰਘ ਮਾਹਲਾ ਪੀ.ਏ., ਪਿ੍ਥੀ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਨੰਬਰਦਾਰ, ਸ਼ਮਸ਼ੇਰ ਸਿੰਘ ਸਾਬਕਾ ਪੰਚ, ਸਰੂਪ ਸਿੰਘ ਸਾਬਕਾ ਪੰਚ, ਨਿਰਮਲ ਸਿੰਘ ਸਾਬਕਾ ਪੰਚ, ਪ੍ਰਗਟ ਸਿੰਘ, ਗੁਰਮੀਤ ਸਿੰਘ, ਹਰਮੇਲ ਸਿੰਘ, ਨਿਰਵੈਰ ਸਿੰਘ, ਤਰਸੇਮ ਸਿੰਘ, ਨਵਦੀਪ ਸਿੰਘ, ਗੋਰਾ ਸਿੰਘ, ਜਸਪਾਲ ਸਿੰਘ, ਜਗਰੂਪ ਸਿੰਘ, ਬਲਜੀਤ ਸਿੰਘ, ਕੌਰਾ ਸਿੰਘ, ਹਰਪ੍ਰੀਤ ਸਿੰਘ, ਜੀਤ ਸਿੰਘ, ਦੇਵ ਸਿੰਘ, ਜੱਗਾ ਸਿੰਘ, ਬਿੱਟੂ ਸਿੰਘ ਸਾਬਕਾ ਪੰਚ, ਬੇਅੰਤ ਸਿੰਘ, ਹਰਵਿੰਦਰ ਸਿੰਘ ਬਰਾੜ ਬਾਘਾ ਪੁਰਾਣਾ ਆਦਿ ਹਾਜਰ ਸਨ |
ਪਿਛਲੀ ਖ਼ਬਰ ਘੋਲੀਆ ਖੁਰਦ ਦੇ ਗਿੱਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਦੋ ਰੋਜ਼ਾ 'ਐਸ.ਡੀ.ਉਲੰਪਿਕ 2026' ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।