03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੁਲਿਸ ਕਰਮਚਾਰੀਆਂ ਨੇ ਨਗਰ ਨਿਵਾਸੀਆਂ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 06-03-2026
ਬੱਧਨੀ ਕਲਾਂ, 5 ਮਾਰਚ (ਸੰਜੀਵ ਕੋਛੜ)-ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਤੇ ਹੋਰਨਾਂ ਪੁਲਿਸ ਕਰਮਚਾਰੀਆਂ ਨੇ ਨਗਰ ਨਿਵਾਸੀਆਂ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ, ਪੁਲਿਸ ਥਾਣੇ 'ਚ ਇਕੱਤਰ ਹੋਏ ਨਗਰ ਨਿਵਾਸੀਆਂ ਨੇ ਜਿੱਥੇ ਗੁਲਾਲ ਰੰਗਾਂ ਨਾਲ ਰਲ ਕੇ ਹੋਲੀ ਖੇਡਦਿਆਂ ਇਕ ਦੂਸਰੇ ਨੂੰ ਰੰਗ ਬਿਰੰਗੇ ਰੰਗਾਂ ਨਾਲ ਰੰਗਿਆਂ ਉੱਥੇ ਹੀ ਥਾਣਾ ਮੁਖੀ ਨੇ ਮਠਿਆਈ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਇਸ ਪਾਵਨ ਤਿਉਹਾਰ ਦੀ ਵਧਾਈ ਦਿੱਤੀ | ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਕਿਹਾ ਕਿ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਰੰਗਾਂ ਦੇ ਇਸ ਤਿਉਹਾਰ ਨੂੰ ਹੀ ਨਹੀਂ ਸਗੋਂ ਸਭ ਧਰਮਾਂ ਦੇ ਤਿਉਹਾਰਾਂ ਨੂੰ ਰਲ ਮਿਲ ਕੇ ਮਨਾੳਾੁਦੇ ਹੋਏ ਭਾਈਵਾਲਤਾ ਕਾਇਮ ਰੱਖਣੀ ਚਾਹੀਦੀ ਹੈ | ਇਸ ਮੌਕੇ ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਰਵੀ ਸ਼ਰਮਾ ਚੇਅਰਮੈਨ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਕੁਲਦੀਪ ਸਿੰਘ ਅਮਨਾ ਯੂਥ ਪ੍ਰਧਾਨ, ਬਲਜਿੰਦਰ ਸਿੰਘ ਮੁਨੀਮ, ਮੇਜਰ ਸਿੰਘ ਕੌਂਸਲਰ, ਰਣਜੀਤ ਸਿੰਘ, ਸੋਨੂੰ, ਬੱਬੀ ਪੱਤੋ, ਦਰਸ਼ਨ ਕੁਮਾਰ, ਸੰਦੀਪ ਕੌੜਾ ਸਹਾਇਕ ਥਾਣੇਦਾਰ, ਬੇਅੰਤ ਸਿੰਘ ਕਾਂਸਟੇਬਲ, ਜਸਵੀਰ ਸਿੰਘ ਕਾਂਸਟੇਬਲ, ਬੱਬੀ ਪੱਤੋ, ਗੁਰਜੀਤ ਸਿੰਘ ਕਾਂਸਟੇਬਲ, ਅਮਰਪਾਲ ਸਿੰਘ ਕਾਂਸਟੇਬਲ ਆਦਿ ਹਾਜ਼ਰ ਸਨ |
ਐਸ.ਐਚ.ਓ ਗੁਰਮੇਲ ਸਿੰਘ ਚਹਿਲ ਨੇ ਜਿੱਥੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਹੋਲੀ ਦੇ ਤਿਉਹਾਰ ਦੀ ਖ਼ੁਸ਼ੀ ਸਾਂਝੀ ਕਰਦਿਆਂ ਭਾਈਵਾਲਤਾ ਦਾ ਸੁਨੇਹਾ ਦਿੱਤਾ, ਉੱਥੇ ਹੀ ਬਾਜ਼ਾਰਾਂ 'ਚ ਹੁੱਲੜਬਾਜ਼ੀ ਕਰਦੇ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਵਰਜਿਆਂ ਸਖ਼ਤ ਤਾੜਨਾ ਕੀਤੀ | ਇਸ ਤੋਂ ਇਲਾਵਾ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਪੁਰਾਣਾ ਬਾਜ਼ਾਰ 'ਚ ਵੀ ਸ਼ਹਿਰ ਦੀਆਂ ਔਰਤਾਂ ਵਲੋਂ ਸ੍ਰੀ ਰਾਧਾ ਕ੍ਰਿਸ਼ਨ ਦਾ ਭਜਨ ਕੀਰਤਨ ਕਰਦਿਆਂ ਫੁੱਲਾਂ ਦੀ ਹੋਲੀ ਖੇਡਦਿਆਂ ਇਹ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਕੱਤਰ ਹੋਈਆਂ ਔਰਤਾਂ ਨੇ ਭਗਵਾਨ ਕ੍ਰਿਸ਼ਨ ਦੇ ਭਜਨਾਂ 'ਤੇ ਨੱਚ-ਟੱਪ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਮੈਕਰੋ ਗਲੋਬਲ ਰਾਹੀਂ ਆਈਲਟਸ ਤੇ ਪੀ.ਟੀ.ਈ. ਦੀਆਂ ਕਲਾਸਾਂ ਨਾਲ ਆਪਣਾ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰੋ-... ਅਗਲੀ ਖ਼ਬਰ ਐਡਵੋਕੇਟ ਵਿਜੇ ਧੀਰ ਤੇ ਮਿਡ ਡੇ ਮੀਲ ਕੁੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।