04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬੀ.ਕੇ.ਯੂ. ਲੱਖੋਵਾਲ ਦੀ ਮੀਟਿੰਗ

ਅਜੀਤ ਡੈਸਕ 06-03-2026
ਨੱਥੂਵਾਲਾ ਗਰਬੀ, 5 ਮਾਰਚ (ਨਵਦੀਪ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮਹੀਨਾਵਾਰ ਮੀਟਿੰਗ ਪਿੰਡ ਭਲੂਰ 'ਚ ਬਲਾਕ ਪ੍ਰਧਾਨ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਪ੍ਰੀਤਮ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਪਹੁੰਚੇ | ਵੱਖ-ਵੱਖ ਬੁਲਾਰਿਆਂ ਵਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ ਜਿਸ 'ਚ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਸਮਝੌਤਿਆਂ ਦਾ ਵਿਰੋਧ ਕੀਤਾ ਤੇ ਆਉਣ ਵਾਲੇ ਸਮੇਂ ਵਿਚ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਝੋਨੇ ਦੀ ਬਿਜਾਈ ਲਈ ਕਿਹੜੀ ਕਿਸਮ ਦੀ ਪਨੀਰੀ ਲਗਾਈ ਜਾਵੇ ਤਾਂ ਕਿ ਕਿਸਾਨ ਦੀ ਝੋਨੇ ਦੀ ਫ਼ਸਲ ਮੰਡੀ ਵਿਚ ਨਾ ਰੁਲੇ | ਬੁਲਾਰਿਆਂ ਨੇ ਕਿਹਾ ਕਿ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਭਰਵੇਂ ਇਕੱਠ ਕਰਕੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ | ਕੇਂਦਰੀ ਮੰਤਰੀ ਵਲੋਂ ਦਿੱਤੇ ਬਿਆਨ ਜੇਕਰ ਬਣਾਉਟੀ ਦੁੱਧ ਬਣਾਉਣਾ ਬੰਦ ਕਰ ਦਿੱਤਾ ਤਾਂ ਦੁੱਧ ਦੀ ਕੀਮਤ 150 ਰੁਪਏ ਹੋ ਜਾਵੇਗੀ ਇਹ ਬਹੁਤ ਹੀ ਨਿੰਦਣਯੋਗ ਬਿਆਨ ਹੈ | ਮੀਟਿੰਗ ਵਿਚ ਮੁਕੰਦ ਕਮਲ ਬਾਘਾ ਪੁਰਾਣਾ, ਗੁਰਦੇਵ ਸਿੰਘ, ਬਿੱਕਰ ਸਿੰਘ ਜੀ.ਟੀ.ਬੀ. ਗੜ, ਮਹਿੰਦਰ ਸਿੰਘ ਭਲੂਰ, ਨਿਰਮਲ ਸਿੰਘ, ਦਵਿੰਦਰ ਸਿੰਘ ਸਮਾਲਸਰ, ਜਗਜੀਤ ਸਿੰਘ ਸਮਾਧ ਭਾਈ, ਜਗਸੀਰ ਸਿੰਘ, ਭੁਪਿੰਦਰ ਸਿੰਘ ਸਮਾਧ ਭਾਈ, ਜਰਨੈਲ ਸਿੰਘ ਭਲੂਰ, ਪਵਨਦੀਪ ਸਿੰਘ ਚੰਨੂਵਾਲਾ, ਹਰਦੀਪ ਸਿੰਘ, ਬਲਜੀਤ ਸਿੰਘ, ਗੁਰਤੇਜ ਸਿੰਘ ਭਲੂਰ, ਇਕਬਾਲ ਸਿੰਘ ਬਾਘਾ ਪੁਰਾਣਾ, ਮੇਜਰ ਸਿੰਘ ਰਾਜੇਆਣਾ, ਸਿਕੰਦਰ ਸਿੰਘ ਬਾਘਾ ਪੁਰਾਣਾ, ਬਲਵਿੰਦਰ ਸਿੰਘ ਲੰਗੇਆਣਾ ਆਦਿ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਸਬੰਧਿਤ ਏਟਕ ਵਲੋਂ ਕੱਲ੍ਹ ਹਲਕਾ ਪੱਟੀ ਵਿਚ ਸੂਬਾ ਪੱਧਰੀ ਰੋਸ ਰੈਲੀ ਹੋਵੇ... ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਸਕੂਲ ਦੇ ਵਿਦਿਆਰਥੀਆਂ ਨੇ ਸਕਾਲਰਸ਼ਿਪ 'ਚ ਬਾਜ਼ੀ ਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।