09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦਸਮੇਸ਼ ਪਬਲਿਕ ਸਕੂਲ ਵਿਖੇ ਅਧਿਆਪਕ ਮਾਪੇ-ਮਿਲਣੀ ਹੋਈ <br/>

ਅਜੀਤ ਡੈਸਕ 08-03-2026
ਕਿਸ਼ਨਪੁਰਾ ਕਲਾਂ, 7 ਮਾਰਚ (ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਮੁੱਖ ਪ੍ਰਬੰਧਕ ਹਰਸਿਮਰਨਜੀਤ ਸਿੰਘ ਸਿੱਧੂ ਅਤੇ ਪਿ੍ੰਸੀਪਲ ਕਮਲਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ¢ ਇਸ ਦੌਰਾਨ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ¢ ਇਸ ਸਮੇਂ ਅਧਿਆਪਕਾਂ ਵਲੋਂ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ, ਅਨੁਸ਼ਾਸਨ ਅਤੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਾਰੇ ਵੀ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਬੱਚਿਆਂ ਦੀ ਤਰੱਕੀ ਲਈ ਮਾਪਿਆਂ ਦੇ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ¢ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਮਾਪੇ ਮਿਲਣੀਆਂ ਦਾ ਮਕਸਦ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਸਾਂਝ ਮਜ਼ਬੂਤ ਕਰਨਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਹੋਰ ਵਧੀਆ ਸਿੱਖਿਆ ਅਤੇ ਸਹੀ ਮਾਰਗ ਦਰਸ਼ਨ ਮਿਲ ਸਕੇ ਅਤੇ ਮਾਪਿਆਂ ਵਲੋਂ ਵੀ ਸਕੂਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ¢ ਇਸ ਮੌਕੇ ਪਿ੍ੰਸੀਪਲ ਕਮਲਜੀਤ ਕੌਰ ਸਿੱਧੂ, ਮੈਡਮ ਜਗਵਿੰਦਰ ਕੌਰ ਕਲਸੀ, ਚਰਨਜੀਤ ਕੌਰ, ਹਰਪ੍ਰੀਤ ਕੌਰ, ਲਵਪ੍ਰੀਤ ਕੌਰ, ਗੁਰਜੀਤ ਕੌਰ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਰਿੰਪੀ ਮੈਡਮ, ਮੈਡਮ ਕਿਰਨ, ਮੈਡਮ ਸੰਤੋਸ਼, ਗੁਰਜੀਤ ਕੌਰ, ਜੈਸਮੀਨ ਕੌਰ, ਮਨਦੀਪ ਸਿੰਘ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਡੀ.ਐੱਸ. ਬਲੌਸਮ ਸਕੂਲ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਮਾਡਲ ਪ੍ਰਦਰਸ਼ਨੀ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।