06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਜੀਤਵਾਲ ਕਾਲਜ ਦੇ ਵਿਦਿਆਰਥੀਆਂ ਦਾ ਕੰਪਿਊਟਰ ਸਾਇੰਸ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 29-03-2026
ਅਜੀਤਵਾਲ, 28 ਮਾਰਚ (ਹਰਦੇਵ ਸਿੰਘ ਮਾਨ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਲਈਆਂ ਗਈਆਂ ਨਵੰਬਰ/ ਦਸੰਬਰ 2025 ਦੀਆਂ ਪ੍ਰੀਖਿਆਵਾਂ ਦੇ ਐਲਾਨੇ ਪਹਿਲੇ ਸਮੈਸਟਰ ਦੇ ਨਤੀਜਿਆਂ ਵਿਚੋਂ ਲਾਲਾ ਲਾਜਪਤ ਰਾਏ ਮੈਮੋਰੀਅਲ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਕੰਪਿਊਟਰ ਸਾਇੰਸ ਅਜੀਤਵਾਲ ਦੇ ਵਿਦਿਆਰਥੀਆਂ ਨੇ ਉੱਚ-ਪ੍ਰਤੀਸ਼ਤ ਅੰਕ ਹਾਸਲ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਇਨ੍ਹਾਂ ਵਿਚ ਵਿਦਿਆਰਥੀ ਹਰਮਨਜੋਤ ਸਿੰਘ ਨੇ ਪਹਿਲਾ, ਸੰਦੀਪ ਸਿੰਘ ਅਤੇ ਤਮੰਨਾ ਨੇ ਦੂਸਰਾ, ਅਰਸ਼ਦੀਪ ਸਿੰਘ ਅਤੇ ਹਰਵਿੰਦਰ ਕੌਰ ਨੇ ਕ੍ਰਮਵਾਰ ਤੀਸਰਾ ਸਥਾਨ ਪ੍ਰਾਪਤ ਕਰਕੇ ਕੀਤੇ | ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਦੀ ਸਖਤ ਮਿਹਨਤ ਦੀ ਸ਼ਲਾਘਾ ਕਰਦਿਆਂ ਇਸੇ ਤਰ੍ਹਾਂ ਲਗਾਤਾਰ ਮਿਹਨਤ ਨਾਲ ਹੁਨਰਮੰਦ ਬਣ ਕੇ ਜੀਵਨ ਵਿਚ ਸਫਲ ਅਤੇ ਸਨਮਾਨਿਤ ਸ਼ਖਸੀਅਤ ਬਣਨ ਲਈ ਪ੍ਰੇਰਿਆ | ਇੰਚਾਰਜ ਵਿਸ਼ਾਲਜੀਤ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀਆਂ 'ਤੇ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਚੰਗੀਆਂ ਆਦਤਾਂ ਨਾਲ ਆਪਣੀ ਸ਼ਖਸੀਅਤ ਨਿਖਾਰਨ ਦਾ ਸ਼ਾਨਦਾਰ ਮੌਕਾ ਹੁੰਦਾ ਹੈ, ਜਿਸ ਦੀ ਸੰਭਾਲ ਕਰਕੇ ਮਾਣ-ਸਨਮਾਨ, ਸ਼ਾਨ ਅਤੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ | ਇਸ ਮੌਕੇ ਸਮੂਹ ਸਟਾਫ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ |

ਪਿਛਲੀ ਖ਼ਬਰ ਚੰਦ ਨਵਾਂ ਬਲੂਮਿੰਗ ਬਡਜ਼ ਸਕੂਲ ਦਾ ਸਾਲਾਨਾ ਪ੍ਰੀਖਿਆਵਾਂ 2025-26 ਦਾ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਗੋਲਡਨ ਐਜੂਕੇਸ਼ਨਸ ਸੰਸਥਾ ਲਗਾਤਾਰ ਲਵਾ ਰਹੀ ਹੈ ਵਿਜ਼ਟਰ ਵੀਜ਼ੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।