ਪ੍ਰਧਾਨ ਅਭਿਸ਼ੇਕ ਜਿੰਦਲ ਤੇ ਸਮਾਜ ਸੇਵੀ ਦੇਵ ਪਿ੍ਆ ਤਿਆਗੀ ਵਲੋਂ ਭਗਵਾ ਯਾਤਰਾ 'ਚ ਸ਼ਾਮਿਲ ਸੰਗਤਾਂ ਦਾ ਧੰਨਵਾਦ <br/>
ਅਜੀਤ ਡੈਸਕ
31-03-2026
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ)-ਬੀਤੀ ਸ਼ਾਮ ਮੋਗਾ ਪੀੜਤ ਸੇਵਾ ਸੁਸਾਇਟੀ ਤੇ ਯਾਦਗਾਰ ਕਮੇਟੀ ਅਤੇ ਭਾਰਤ ਮਾਤਾ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਤੇ ਸੰਗਤ ਦੇ ਸਹਿਯੋਗ ਨਾਲ ਗੀਤਾ ਭਵਨ ਮੰਦਰ ਤੋਂ ਦੂਸਰੀ ਭਗਵਾ ਯਾਤਰਾ ਸ਼ੁਰੂ ਕੀਤੀ ਗਈ ਜੋ ਕਿ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਦੇਰ ਸ਼ਾਮ ਭਾਰਤ ਮਾਤਾ ਮੰਦਰ ਵਿਖੇ ਸੰਪੂਰਨ ਹੋਈ | ਇਸ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ, ਉੱਘੀਆਂ ਰਾਜਸੀ ਤੇ ਸਮਾਜ ਸੇਵੀ ਸ਼ਖ਼ਸੀਅਤਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ ਤੇ ਇਸ ਯਾਤਰਾ ਨੂੰ ਸਫਲ ਬਣਾਇਆ | ਮੋਗਾ ਪੀੜਤ ਸੇਵਾ ਸੁਸਾਇਟੀ ਤੇ ਯਾਦਗਾਰ ਕਮੇਟੀ ਦੇ ਪ੍ਰਧਾਨ ਅਭਿਸ਼ੇਕ ਜਿੰਦਲ ਤੇ ਉੱਘੇ ਸਮਾਜ ਸੇਵੀ ਤੇ ਧਾਰਮਿਕ ਸ਼ਖ਼ਸੀਅਤ ਦੇਵ ਪਿ੍ਆ ਤਿਆਗੀ ਨੇ ਦੂਸਰੀ ਭਗਵਾ ਯਾਤਰਾ ਵਿਚ ਸ਼ਾਮਿਲ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਕੱਢੀ ਗਈ ਭਗਵਾ ਯਾਤਰਾ ਮੋਗਾ ਸ਼ਹਿਰ ਵਿਚ ਆਪਣੀ ਅਮਿੱਟ ਛਾਪ ਛੱਡ ਗਈ | ਭਗਵਾ ਯਾਤਰਾ ਦੌਰਾਨ ਮੋਗਾ ਸ਼ਹਿਰ ਕੇਸਰੀ ਰੰਗ ਵਿਚ ਰੰਗਿਆ ਗਿਆ ਤੇ ਸ਼ਰਧਾਲੂਆਂ ਵਲੋਂ ਭਗਵਾ ਯਾਤਰਾ ਵਿਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਨ | ਉਨ੍ਹਾਂ ਕਿਹਾ ਕਿ ਇਸ ਭਗਵਾ ਯਾਤਰਾ ਨੂੰ ਸਫਲ ਬਣਾਉਣ ਲਈ ਮੁਕੇਸ਼ ਕੋਚਰ, ਰਾਹੁਲ ਗਰਗ, ਦੇਵ ਬਰੋ ਸੈਲੂਨ, ਸੰਜੀਵ, ਵਿਜੇ ਕੋਸ਼ਿਸ਼, ਜਵਾਲਾ ਪ੍ਰਸ਼ਾਦ, ਰਾਮਪਾਲ, ਸ਼ੁਭਮ ਨੇ ਅਣਥੱਕ ਮਿਹਨਤ ਕੀਤੀ | ਉਨ੍ਹਾਂ ਕਿਹਾ ਕਿ ਇਹ ਯਾਤਰਾ ਸਿਰਫ਼ ਇਕ ਘਟਨਾ ਨਹੀਂ ਸੀ ਬਲਕਿ ਇਹ ਇਕ ਭਾਵਨਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ ਜਿਸ ਵਿਚ ਬਜ਼ੁਰਗਾਂ, ਬੱਚਿਆਂ, ਨੌਜਵਾਨਾਂ, ਔਰਤਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਅਭਿਸ਼ੇਕ ਜਿੰਦਲ ਤੇ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਇਸ ਯਾਤਰਾ ਮੋਗਾ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਆਪਣਾ ਨਾਂਅ ਉੱਕਰਿਆ ਤੇ ਇਹ ਸਾਬਤ ਕਰ ਦਿੱਤਾ ਕਿ ਇਹ ਯਾਤਰਾ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ |