13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ. 128 ਦੇ 30ਵੇਂ ਸਾਲਾਨਾ ਜਾਗਰਣ ਸੰਬੰਧੀ ਹੋਈ ਵਿਸ਼ੇਸ਼ ਮੀਟਿੰਗ <br/>

ਅਜੀਤ ਡੈਸਕ 12-04-2026
ਮੋਗਾ, 11 ਅਪ੍ਰੈਲ (ਸੁਰਿੰਦਰਪਾਲ ਸਿੰਘ)-ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਰਜਿ. 128 ਵਲੋਂ ਭਾਰਤ ਮਾਤਾ ਮੰਦਰ ਨੇੜੇ 30ਵਾਂ ਸਾਲਾਨਾ ਜਾਗਰਣ ਕਰਵਾਇਆ ਜਾਵੇਗਾ ਅਤੇ ਇਸ ਸਾਲਾਨਾ ਜਾਗਰਣ ਵਿਚ ਹਿਮਾਚਲ ਪ੍ਰਦੇਸ਼ ਦੇ ਮਾਂ ਜਵਾਲਾ ਜੀ ਤੋਂ ਮਾਂ ਭਗਵਤੀ ਦੀ ਪਵਿੱਤਰ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀ ਫੁੱਲਾਂ ਦੀ ਵਰਖਾ ਕਰ ਕੇ ਸ਼ਾਨਦਾਰ ਸਵਾਗਤ ਕਰਨਗੇ | ਇਸ 30ਵੇਂ ਸਾਲਾਨਾ ਜਾਗਰਣ ਵਿਚ ਮਾਂ ਵੈਸ਼ਨੋ ਦੇਵੀ ਦੀ ਗੁਫ਼ਾ ਪਹਿਲੀ ਵਾਰ ਮੋਗਾ ਵਿਚ ਖਿੱਚ ਦਾ ਕੇਂਦਰ ਹੋਵੇਗੀ ਅਤੇ 70 ਫੁੱਟ ਚੌੜੀ ਅਤੇ 40 ਫੁੱਟ ਉੱਚੀ ਮਾਂ ਭਗਵਤੀ ਦੇ ਦਰਬਾਰ ਨੂੰ ਰੰਗੀਨ ਲਾਈਟਾਂ ਨਾਲ ਸਜਾਇਆ ਜਾਵੇਗਾ | ਉਪਰੋਕਤ ਜਾਣਕਾਰੀ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਰਜਿ. 128 ਦੇ ਪ੍ਰਧਾਨ ਨਵੀਨ ਸਿੰਗਲਾ ਨੇ ਬੀਤੀ ਰਾਤ ਪਾਰਕ ਰਿਜੈਂਸੀ ਵਿਖੇ ਹੋਈ ਐਸੋਸੀਏਸ਼ਨ ਦੀ ਮੀਟਿੰਗ ਵਿਚ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਦਿੱਤੀ | ਮੀਟਿੰਗ ਵਿਚ ਸ੍ਰੀਰਾਮ ਮਿੱਤਲ, ਰਾਜੇਸ਼ ਅਗਰਵਾਲ, ਸੁਰਿੰਦਰ ਡੱਬੂ, ਚੇਅਰਮੈਨ ਪ੍ਰਵੀਨ ਗਰਗ, ਸੰਦੀਪ ਜਿੰਦਲ, ਵਿਕਾਸ ਬਾਂਸਲ, ਰਿਸੂ ਅਗਰਵਾਲ, ਕੁਲਦੀਪ ਗਰਗ, ਹੁਕਮ ਚੰਦ ਅਗਰਵਾਲ, ਵਿਕਾਸ ਸਿੰਗਲਾ, ਅਮਿਤ ਸਿੰਗਲਾ, ਬਨਵਾਰੀ ਲਾਲ ਢੀਂਗਰਾ, ਵਿਨੀਤ ਬਾਂਸਲ, ਰਾਹੁਲ ਵਰਮਾ, ਸੁਮਿਤ ਪੂਜਾਨਾ, ਨਾਨਕ ਚੌਧਰੀ, ਮੁਕੇਸ਼ ਗਰਗ, ਹਰਸ਼ ਗੋਇਲ, ਐਡਵੋਕੇਟ ਨਵੀਨ ਗੋਇਲ, ਸੰਦੀਪ ਸ਼ਰਮਾ, ਰਾਹੁਲ ਮਿੱਤਲ, ਸੁਬੋਧ ਜਿੰਦਲ, ਅਸ਼ੋਕ ਅਰੋੜਾ, ਰਜਨੀਸ਼ ਸਿੰਗਲਾ ਆਦਿ ਮੌਜੂਦ ਸਨ | ਇਸ ਮੌਕੇ ਪ੍ਰਧਾਨ ਨਵੀਨ ਸਿੰਗਲਾ ਨੇ ਕਿਹਾ ਕਿ ਇਹ ਸਾਲਾਨਾ ਜਾਗਰਣ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਰਜਿ: 128 ਦੇ ਸੰਸਥਾਪਕ ਕਿ੍ਸ਼ਨਾ ਮਿੱਤਲ ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪੁੱਤਰ ਸਮੀਰ ਮਿੱਤਲ ਦੇ ਅਸ਼ੀਰਵਾਦ ਅਤੇ ਮੁੱਖ ਸਰਪ੍ਰਸਤ ਰਾਜਕਮਲ ਕਪੂਰ ਦੀ ਨਿਗਰਾਨੀ ਹੇਠ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਜਾਗਰਣ ਦੌਰਾਨ ਹਿਮਾਚਲ ਪ੍ਰਦੇਸ਼ ਦੇ ਜਵਾਲਾ ਜੀ ਤੋਂ ਦੇਵੀ ਭਗਵਤੀ ਦੀ ਜੋਤੀ ਦੀ ਪਵਿੱਤਰ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ | ਸ਼ਹਿਰ ਭਰ ਵਿਚ ਫਲਾਂ ਅਤੇ ਠੰਢੇ ਪਾਣੀ ਦੇ ਸਟਾਲ ਲਗਾਏ ਜਾਣਗੇ | ਬੈਂਡ ਅਤੇ ਝਾਕੀਆਂ ਵੀ ਸ਼ੋਭਾ ਯਾਤਰਾ ਦੇ ਨਾਲ ਆਉਣਗੀਆਂ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਸ 30ਵੇਂ ਸਾਲਾਨਾ ਜਾਗਰਣ ਦੌਰਾਨ ਮੋਗਾ ਵਿਚ ਦੇਵੀ ਵੈਸ਼ਨੋ ਦੇਵੀ ਦੀ ਗੁਫ਼ਾ ਖਿੱਚ ਦਾ ਕੇਂਦਰ ਹੋਵੇਗੀ ਅਤੇ ਇਹ ਗੁਫ਼ਾ ਜਨਤਾ ਦੀ ਮੰਗ 'ਤੇ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਦੇਵੀ ਭਗਵਤੀ ਦੇ 70 ਫੁੱਟ ਚੌੜੇ ਅਤੇ 40 ਫੁੱਟ ਉੱਚੇ ਦਰਬਾਰ ਨੂੰ ਰੰਗੀਨ ਰੌਸ਼ਨੀਆਂ ਨਾਲ ਸਜਾਇਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਬਾਲੀਵੁੱਡ ਭਜਨ ਗਾਇਕ ਦੇਵੀ ਭਗਵਤੀ ਦੀ ਉਸਤਤ ਕਰਨਗੇ |

ਪਿਛਲੀ ਖ਼ਬਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 8ਵੀਂ ਜਮਾਤ ਦੇ ਨਤੀਜਿਆਂ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ <br/> ਅਗਲੀ ਖ਼ਬਰ ਜੀਂਦੜਾ ਸੰਸਥਾ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।