22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਮਾਤਾ ਮੁਖਤਿਆਰ ਕੌਰ ਨਹੀਂ ਰਹੇ

ਅਜੀਤ ਡੈਸਕ 13-04-2026
ਠੱਠੀ ਭਾਈ, 12 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਮੈਂਬਰ ਯਾਦਵਿੰਦਰ ਸਿੰਘ ਵਾਂਦਰ ਤੇ ਸੁਖਜਿੰਦਰ ਸਿੰਘ ਵਾਂਦਰ ਦੀ ਸਤਿਕਾਰਯੋਗ ਦਾਦੀ, ਸਵਰਗੀ ਰੂਪ ਸਿੰਘ ਆੜ੍ਹਤੀਆ ਵਾਂਦਰ ਤੇ ਜਗਰੂਪ ਸਿੰਘ ਵਾਂਦਰ ਦੀ 95 ਸਾਲਾ ਮਾਤਾ ਮੁਖਤਿਆਰ ਕੌਰ ਧਰਮ ਪਤਨੀ ਸਵਰਗੀ ਮੇਜਰ ਸਿੰਘ ਪੰਚਾਇਤ ਮੈਂਬਰ ਪ੍ਰਮਾਤਮਾ ਵਲੋਂ ਦਿੱਤੀ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਮਾਤਾ ਮੁਖਤਿਆਰ ਕੌਰ ਦਾ ਅੰਤਿਮ ਸੰਸਕਾਰ ਪਿੰਡ ਵਾਂਦਰ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ, ਜਿੱਥੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਅਹਿਮ ਸ਼ਖ਼ਸੀਅਤਾਂ ਵਲੋਂ ਹਾਜ਼ਰੀ ਭਰ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ | ਮਾਤਾ ਮੁਖਤਿਆਰ ਕੌਰ ਬਹੁਤ ਹੀ ਠੰਢੇ-ਮਿੱਠੇ ਸੁਭਾਅ ਵਾਲੀ, ਦਿਲ ਦੀ ਨਰਮ ਤੇ ਧਾਰਮਿਕ ਵਿਚਾਰਾਂ ਵਾਲੀ ਸ਼ਖ਼ਸੀਅਤ ਸਨ | ਉਹ ਸਦਾ ਹੀ ਨਾਮ ਸਿਮਰਨ, ਸੇਵਾ ਤੇ ਗੁਰਬਾਣੀ ਨਾਲ ਜੁੜੇ ਰਹਿੰਦੇ ਸਨ ਤੇ ਆਪਣੀ ਸਾਰੀ ਜ਼ਿੰਦਗੀ ਸਧਾਰਨ ਜੀਵਨ ਬਤੀਤ ਕਰਦਿਆਂ ਪਰਿਵਾਰ ਤੇ ਸਮਾਜ ਲਈ ਪੇ੍ਰਰਨਾ ਸਰੋਤ ਬਣੇ ਰਹੇ | ਉਨ੍ਹਾਂ ਦੇ ਸਨਮਾਨਯੋਗ ਵਿਹਾਰ ਤੇ ਮਿਲਣਸਾਰ ਸੁਭਾਅ ਕਾਰਨ ਉਨ੍ਹਾਂ ਨੂੰ ਹਰ ਵਰਗ ਵਲੋਂ ਬੇਹੱਦ ਪਿਆਰ ਅਤੇ ਆਦਰ ਮਿਲਦਾ ਸੀ | ਉਨ੍ਹਾਂ ਆਪਣੇ ਜੀਵਨ ਦੌਰਾਨ ਪਰਿਵਾਰ ਨੂੰ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਤੇ ਆਪਣੇ ਸੰਸਕਾਰਾਂ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਹੀ ਰਸਤਾ ਦਿਖਾਇਆ ਜਿਸ ਦੀ ਬਦੌਲਤ ਅੱਜ ਸਮੁੱਚਾ ਪਰਿਵਾਰ ਵੱਖ-ਵੱਖ ਖੇਤਰਾਂ 'ਚ ਵੱਡੀਆਂ ਮੱਲਾਂ ਮਾਰ ਰਿਹਾ ਹੈ | ਉਨ੍ਹਾਂ ਦੀ ਧਾਰਮਿਕ ਲਗਨ ਤੇ ਸੇਵਾ ਭਾਵਨਾ ਕਰਕੇ ਉਹ ਇਲਾਕੇ 'ਚ ਇਕ ਆਦਰਸ਼ ਮਾਤਾ ਵਜੋਂ ਜਾਣੇ ਜਾਂਦੇ ਸਨ | ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ, ਸਨੇਹੀਆਂ ਤੇ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਕਿ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ |
ਪਿਛਲੀ ਖ਼ਬਰ ਨਾਹਰ ਸਿੰਘ ਸੁਖਾਨੰਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ <br/> ਅਗਲੀ ਖ਼ਬਰ ਅੰਤਿਮ ਸੰਸਕਾਰ ਮੌਕੇ ਇਲਾਕੇ ਭਰ ਤੋਂ ਅਹਿਮ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ ਮਾਤਾ ਮੁਖਤਿਆਰ ਕੌਰ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।