21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡੀ.ਐਸ. ਬਲੌਸਮ ਹਾਈ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 13-04-2026
ਮੋਗਾ, 12 ਅਪ੍ਰੈਲ (ਸੁਰਿੰਦਰਪਾਲ ਸਿੰਘ)-ਡੀ.ਐਸ. ਬਲੌਸਮ ਹਾਈ ਸਕੂਲ ਨਾਨਕ ਨਗਰੀ ਮੋਗਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 8ਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 8ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ, ਸਕੂਲ ਦੇ ਡਾਇਰੈਕਟਰ ਮੇਜਰ ਸਤਿੰਦਰ ਸਿੰਘ, ਪਿ੍ੰਸੀਪਲ ਤੇਜਿੰਦਰ ਸਿੰਘ ਤੇ ਵਾਈਸ ਪਿ੍ੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਹਰ ਸਾਲ ਹੀ ਸੌ ਫ਼ੀਸਦੀ ਰਹਿੰਦਾ ਹੈ | ਇਸ ਵਾਰ ਵੀ ਸਕੂਲ ਦੇ ਬੱਚਿਆਂ ਨੇ ਚੰਗੇ ਨੰਬਰ ਪ੍ਰਾਪਤ ਕਰ ਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਇਨ੍ਹਾਂ ਵਿਚੋਂ ਸਕੂਲ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਜੱਸਲ ਨੇ 581/600 ਅੰਕ ਪ੍ਰਾਪਤ ਕਰ ਕੇ ਸਕੂਲ ਵਿਚੋਂ ਪਹਿਲਾ, ਸੀਰਤ ਨੇ 579 ਅੰਕ ਪ੍ਰਾਪਤ ਕਰ ਕੇ ਦੂਸਰਾ ਤੇ ਦੀਪਿਕਾ ਨੇ 572 ਅੰਕ ਪ੍ਰਾਪਤ ਕਰ ਕੇ ਸਕੂਲ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਦੇ ਸਾਰੇ ਬੱਚੇ ਫ਼ਸਟ ਡਵੀਜ਼ਨਾਂ ਲੈ ਕੇ ਪਾਸ ਹੋਏ | ਸਕੂਲ ਦੇ ਪਿ੍ੰਸੀਪਲ ਤੇਜਿੰਦਰ ਸਿੰਘ ਤੇ ਵਾਈਸ ਪਿ੍ੰਸੀਪਲ ਅਮਨਦੀਪ ਕੌਰ ਨੇ ਬੱਚਿਆਂ ਵਲੋਂ ਚੰਗੇ ਨੰਬਰ ਹਾਸਲ ਕਰਕੇ ਪਾਸ ਹੋਣ 'ਤੇ ਉਨ੍ਹਾਂ ਦੇ ਮਾਤਾ-ਪਿਤਾ ਤੇ ਸਕੂਲ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਮੋਗਾ-2 ਦੀ ਮੀਟਿੰਗ <br/> ਅਗਲੀ ਖ਼ਬਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਮਸ਼ੀਨਾਂ 'ਤੇ ਸਬਸਿਡੀ ਲਈ ਬਿਨੈ ਪੱਤਰਾਂ ਦੀ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।