20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲੇ ਕੁਝ ਲੋਕ ਆਪਣੇ ਆਪ ਨੂੰ ਸੁਖਬੀਰ ਤੋਂ ਵੱਧ ਸਿਆਣੇ ਹੋਣ ਦਾ ਭਰਮ ਪਾਲ ਬੈਠੇ-ਪੱਪੂ ਰਾਮੂੰਵਾਲਾ <br/>

ਅਜੀਤ ਡੈਸਕ 13-04-2026
ਮੋਗਾ, 12 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲੇ ਇਯਾਲੀ ਵਰਗੇ ਕੁਝ ਮੌਕਾਪ੍ਰਸਤ ਲੋਕ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਤੋਂ ਜ਼ਿਆਦਾ ਸਿਆਣੇ ਅਤੇ ਸਮਝਦਾਰ ਹੋਣ ਦਾ ਭਰਮ ਪਾਲ ਬੈਠੇ, ਇਹੀ ਗੱਲ ਇਨ੍ਹਾਂ ਨੂੰ ਲੈ ਬੈਠੀ | ਇਹ ਲੋਕ ਭੁੱਲ ਗਏ ਕਿ ਸੁਖਬੀਰ ਸਿਆਸਤ ਦੇ 'ਬਾਬਾ ਬੋਹੜ' ਕਹੇ ਜਾਣ ਵਾਲੇ ਪੰਥ ਤੇ ਪੰਜਾਬ ਦੇ ਸਿਰਮੌਰ ਆਗੂ ਤੇ ਸੂਬੇ ਦੇ ਹੀ ਨਹੀਂ ਸਗੋਂ ਭਾਰਤ ਦੇਸ਼ ਦੇ ਸਭ ਤੋਂ ਵੱਧ ਸਤਿਕਾਰੇ ਜਾਂਦੇ ਇਕ ਪਰਪੱਕ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ | ਸੁਖਬੀਰ ਸਿੰਘ ਬਾਦਲ ਕੋਲੋਂ ਵੱਡੇ-ਵੱਡੇ ਰੁਤਬੇ ਤੇ ਮਾਣ ਸਨਮਾਨ ਹਾਸਲ ਕਰਨ ਵਾਲੇ ਇਹ ਲੋਕ ਅੱਤ ਦੇ ਔਖੇ ਸਮੇਂ 'ਚ ਸੁਖਬੀਰ ਨਾਲ ਧ੍ਰੋਹ ਕਮਾ ਗਏ, ਜਦੋਂ ਕਿ ਪਰਖ ਦੀ ਇਸ ਘੜੀ 'ਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਇਨ੍ਹਾਂ ਦਾ ਫ਼ਰਜ਼ ਬਣਦਾ ਸੀ | ਉਕਤ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਧੜੱਲੇਦਾਰ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਮੋਗਾ ਵਿਖੇ ਪ੍ਰੈੱਸ ਬਿਆਨ ਰਾਹੀਂ ਦਿੱਤਾ | ਇਸ ਮੌਕੇ ਹਰਮੇਲ ਸਿੰਘ ਮੌੜ ਸਾਬਕਾ ਚੇਅਰਮੈਨ ਅਤੇ ਗੁਰਚਰਨ ਸਿੰਘ ਸਿੱਧੂ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਕਿੱਲੀ ਚਾਹਲਾਂ ਵਿਖੇ ਭਰਵੀਂ ਬੈਠਕ 'ਚ ਪੁੱਜੇ ਈਮਾਨ ਸਿੰਘ ਮਾਨ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ ਨਿਹਾਲ ਸਿੰਘ ਵਾਲਾ 'ਚ 'ਪੰਜਾਬ ਸੰਭਾਲੋ' ਮੁਹਿੰਮ ਤਹਿਤ ਵਿਸ਼ਾਲ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।