18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਬਿਜਲੀ ਕੱਟਾਂ ਵਿਰੁੱਧ ਬੀ.ਕੇ.ਯੂ. ਕ੍ਰਾਂਤੀਕਾਰੀ ਵਲੋਂ ਦੋ ਐਕਸੀਅਨਾਂ ਦੇ ਦਫ਼ਤਰਾਂ ਅੱਗੇ ਧਰਨਾ

ਅਜੀਤ ਡੈਸਕ 30-04-2026
ਮੋਗਾ, 29 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕਿਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਅੱਜ ਮੋਗਾ ਵਿਖੇ ਦੋ ਐਕਸੀਅਨਾਂ ਬਲਵੀਰ ਹਰੀ ਤੇ ਮਨਦੀਪ ਸਿੰਘ ਦੇ ਦਫ਼ਤਰਾਂ ਅੱਗੇ ਭਾਰਤੀ ਕਿਸਾਨ ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਬਿਜਲੀ ਕੱਟਾਂ ਦੇ ਖ਼ਿਲਾਫ਼ ਧਰਨਾ ਲਾਇਆ ਗਿਆ | ਧਰਨੇ ਵਿਚ ਬਲਾਕ ਧਰਮਕੋਟ, ਬਲਾਕ ਮੋਗਾ-1 ਡਗਰੂ ਤੇ ਮੋਗਾ-2 ਅਜੀਤਵਾਲ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਪਹੁੰਚੇ | ਭਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਵੀ ਭਰਵਾਂ ਹੁੰਗਾਰਾ ਦਿੱਤਾ | ਧਰਨੇ ਨੂੰ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਜਗਰਾਜ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਏਕਤਾ ਆਜ਼ਾਦ, ਬਲਜਿੰਦਰ ਸਿੰਘ ਜ਼ਿਲ੍ਹਾ ਆਗੂ ਬੀ.ਕੇ.ਯੂ. ਏਕਤਾ ਆਜ਼ਾਦ, ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ, ਬਲਾਕ ਪ੍ਰਧਾਨ ਗੁਰਜੀਤ ਸਿੰਘ ਜਲਾਲਾਬਾਦ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਟਹਿਲ ਸਿੰਘ ਝੰਡੇਆਣਾ, ਬਲਾਕ ਪ੍ਰਧਾਨ ਸੰਦੀਪ ਸਿੰਘ ਚੂਹੜਚੱਕ, ਜ਼ਿਲ੍ਹਾ ਕੈਸ਼ੀਅਰ ਜਗਜੀਤ ਸਿੰਘ ਸਮਰਾ ਨੇ ਸੰਬੋਧਨ ਕੀਤਾ | ਸਾਰੇ ਆਗੂਆਂ ਨੇ ਬਿਜਲੀ ਦੇ ਕੱਟਾਂ ਨਾਲ ਪੈਦਾ ਹੋਏ ਦੁੱਖਾਂ ਬਾਰੇ ਚਾਨਣਾ ਪਾਇਆ | ਕਿਰਤੀ ਲੋਕ ਬਿਜਲੀ ਨਾ ਹੋਣ ਕਰ ਕੇ ਗਰਮੀ ਦੀ ਵਜ੍ਹਾ ਕਰ ਕੇ ਰਾਤ ਨੂੰ ਪੂਰਾ ਸੌਂ ਨਹੀਂ ਪਾਉਂਦੇ | ਮੱਛਰਾਂ ਦੇ ਕੱਟਣ ਨਾਲ ਲੋਕ ਬਿਮਾਰ ਹੋ ਰਹੇ ਹਨ | ਆਗੂਆਂ ਨੇ ਕਿਹਾ ਕਿ ਸਰਕਾਰ ਕਾਰਪੋਰੇਟਾਂ ਨੂੰ ਮੁਨਾਫ਼ੇ ਦੇਣ ਲਈ ਆਤਮ ਨਿਰਭਰ ਨਹੀਂ ਹੋ ਰਹੀ, ਸਗੋਂ ਉਨ੍ਹਾਂ ਦੇ ਮੁਨਾਫ਼ੇ ਵਧਾਉਣ ਲਈ ਕਾਰੋਬਾਰ ਉਨ੍ਹਾਂ ਨੂੰ ਸੌਂਪ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਦੀ ਘਾਟ ਨੂੰ ਕੇਂਦਰੀ ਸਰਕਾਰ ਕੇਂਦਰੀ ਪੂਲ ਦੇ ਵਿਚੋਂ ਬਿਜਲੀ ਲੈ ਕੇ ਪੂਰਾ ਕਰੇ ਤਾਂ ਜੋ ਬਿਜਲੀ ਸੰਕਟ ਪੰਜਾਬ ਵਿਚ ਹੱਲ ਹੋ ਸਕੇ | ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਪੈਦਾ ਕਰਨ 'ਤੇ ਸਰਕਾਰ ਜ਼ੋਰ ਲਾਵੇ ਤਾਂ ਜੋ ਬਿਜਲੀ ਕੱਟਾਂ ਦਾ ਹੱਲ ਹੋ ਸਕੇ |
ਪਿਛਲੀ ਖ਼ਬਰ ਪ੍ਰਧਾਨ ਐਡਵੋਕੇਟ ਅਮਿਤ ਅਗਰਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਬੇਅਦਬੀ ਖ਼ਿਲਾਫ਼ ਕਾਨੂੰਨ ਸੂਬੇ ਦੀ ਸਰਕਾਰ ਦਾ ਇਤਿਹਾਸਕ ਫ਼ੈਸਲਾ-'ਆਪ' ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।