22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਆਕਸਫੋਰਡ ਸੰਸਥਾ ਦੀ ਵਿਦਿਆਰਥਣ ਰਹਿ ਚੁੱਕੀ ਡਾ. ਸਾਕਸ਼ੀ ਗਰਗ ਨੇ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿਚ ਦਰਜ ਕਰਵਾਇਆ ਨਾਂਅ

ਅਜੀਤ ਡੈਸਕ 02-05-2026
ਮੋਗਾ, 1 ਮਈ (ਸੁਰਿੰਦਰਪਾਲ ਸਿੰਘ)-ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਮਾਲਵੇ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਬਣਾ ਚੁੱਕੀ ਹੈ | ਜਿੱਥੇ ਇਸ ਸੰਸਥਾ ਦੇ ਵਰਤਮਾਨ ਵਿਦਿਆਰਥੀ ਨਵੀਆਂ ਪੈੜਾਂ ਪਾ ਰਹੇ ਹਨ, ਉੱਥੇ ਹੀ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਵਿਲੱਖਣ ਛਾਪ ਛੱਡ ਰਹੇ ਹਨ | ਇਸ ਸੰਸਥਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦੀ ਵਿਦਿਆਰਥਣ ਰਹਿ ਚੁੱਕੀ ਡਾ. ਸਾਕਸ਼ੀ ਗਰਗ ਨੇ ''ਇੰਡੀਆ ਬੁੱਕ ਆਫ਼ ਰਿਕਾਰਡਜ਼'' ਵਿਚ ਆਪਣਾ ਨਾਮ ਦਰਜ਼ ਕਰਵਾ ਲਿਆ ਹੈ | ਭਗਤਾ ਭਾਈ ਦੇ ਵਸਨੀਕ ਸੁਨੀਲ ਕੁਮਾਰ ਗਰਗ ਅਤੇ ਨਿਸ਼ਾ ਗਰਗ ਦੀ ਇਸ ਹੋਣਹਾਰ ਧੀ ਨੇ ਆਪਣੀ ਲਗਨ, ਕਠਿਨ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਆਈ.ਬੀ.ਆਰ. ਅਚੀਵਰ ਦਾ ਖ਼ਿਤਾਬ ਪ੍ਰਾਪਤ ਕੀਤਾ | ਸਾਕਸ਼ੀ ਗਰਗ ਦੀ ਅਰਜ਼ੀ ਦੀ ਜਾਂਚ ਇੰਡੀਆ ਬੁੱਕ ਆਫ਼ ਰਿਕਾਰਡਜ਼ ਦੀ ਐਡੀਟੋਰੀਅਲ ਬੋਰਡ ਵਲੋਂ ਬੜੀ ਬਰੀਕੀ ਨਾਲ ਜਾਂਚ, ਘੋਖ-ਪੜਤਾਲ ਕੀਤੀ ਗਈ | ਜਾਂਚ ਪ੍ਰਕਿਰਿਆ ਪੂਰੀ ਹੋਣ 'ਤੇ ਡਾ. ਸਾਕਸ਼ੀ ਨੂੰ ਇਸ ਖ਼ਿਤਾਬ ਦਾ ਅਧਿਕਾਰੀ ਸਮਝਿਆ ਗਿਆ | ਇਸ ਤਰ੍ਹਾਂ ਸਾਕਸ਼ੀ ਗਰਗ ਦੀ ਮਿਹਨਤ, ਧੀਰਜ, ਲਗਨ ਅਤੇ ਸਮਰਪਣ ਦੀ ਵਡਿਆਈ ਕਰਦੇ ਹੋਏ ਉਸ ਦੀ ਕਾਬਲੀਅਤ ਨੂੰ ਸਵੀਕਾਰ ਕੀਤਾ ਗਿਆ | ਸਾਕਸ਼ੀ ਗਰਗ ਦੀ ਇਸ ਪ੍ਰਾਪਤੀ ਨਾਲ ਸਾਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵੀ ਸਾਕਸ਼ੀ ਗਰਗ ਦੀ ਇਸ ਉਪਲਬਧੀ 'ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਿਰਫ਼ ਮਾਪਿਆਂ ਲਈ ਹੀ ਨਹੀਂ ਬਲ ਕਿ ਸਾਡੀ ਸੰਸਥਾ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਸਾਕਸ਼ੀ ਇਸ ਸਕੂਲ ਦਾ ਹਿੱਸਾ ਰਹਿ ਚੁੱਕੀ ਹੈ |
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਵਿਖੇ ਨੈਸ਼ਨਲ ਪਿ੍ੰਸੀਪਲ ਦਿਵਸ ਮਨਾਇਆ ਅਗਲੀ ਖ਼ਬਰ ਮਜ਼ਦੂਰ ਦਿਵਸ ਸੰਬੰਧੀ ਚਾਰਟ ਮੇਕਿੰਗ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।