22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਲਪਾਈਨ ਗਰਲਜ਼ ਕਾਲਜ ਵਿਚ ਵਿਦਾਇਗੀ ਸਮਾਰੋਹ

ਅਜੀਤ ਡੈਸਕ 02-05-2026
ਸਮਾਲਸਰ, 1 ਮਈ (ਗੁਰਜੰਟ ਕਲਸੀ ਲੰਡੇ)-ਅਲਪਾਈਨ ਗਰਲਜ਼ ਕਾਲਜ ਵਲੋਂ ਸਾਰੇ ਵਿਭਾਗਾਂ ਦੀ ਵਿਦਾਇਗੀ ਪਾਰਟੀ ਸਨਸਿਟੀ ਔਰਬਿਟ ਮਲਟੀਪਲੈਕਸ ਵਿਚ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ¢ ਇਸ ਸਮਾਗਮ ਵਿਚ ਕਾਲਜ ਦੇ ਅਖੀਰਲੇ ਸਾਲ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ¢ ਇਸ ਸਮਾਗਮ ਦਾ ਆਯੋਜਨ ਜੂਨੀਅਰ ਵਿਦਿਆਰਥੀਆਂ ਵਲੋਂ ਕੀਤਾ ਗਿਆ¢ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਜੂਨੀਅਰ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰ ਵਿਦਿਆਰਥੀ ਅਤੇ ਕਾਲਜ ਦੇ ਪ੍ਰਬੰਧਕ ਕੁਲਜਿੰਦਰ ਕੌਰ ਦਾ ਰੀਬਨ ਕਟਵਾ ਕੇ ਸਵਾਗਤ ਕੀਤਾ¢ ਇਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਸੱਭਿਆਚਾਰਕ ਕਾਰਜ ਨਾਲ ਹੋਈ | ਜਿਸ ਵਿਚ ਗੀਤ, ਮਮਿਕਰੀ, ਕਾਮੇਡੀ ਆਦਿ ਪ੍ਰਦਰਸ਼ਨ ਸ਼ਾਮਿਲ ਸਨ¢ ਵਿਦਿਆਰਥੀਆਂ ਨੇ ਆਪਣੇ ਟੇਲੈਂਟ ਨਾਲ ਸਭ ਦਾ ਮਨ ਮੋਹ ਲਿਆ¢ ਇਸ ਦੌਰਾਨ ਮਿਸ ਫੇਰਵੈਲ ਦੇ ਖਿਤਾਬ ਵੀ ਦਿੱਤੇ ਗਏ¢ ਕਾਲਜ ਦੇ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਾਰੇ ਸਟਾਫ ਵਲੋਂ ਵਧੀਆ ਡਰੈੱਸ ਤਿਆਰ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਦੌਰਾਨ ਸਾਰੇ ਵਿਭਾਗਾਂ ਵਿਚ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਤੋਂ ਇਲਾਵਾ ਕਾਲਜ ਦੇ ਪ੍ਰਬੰਧਕ ਕੁਲਜਿੰਦਰ ਕੌਰ ਨੇ ਆਪਣੇ ਸਾਰੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਉਪ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ¢ ਜਿੱਥੇ ਵਿਦਿਆਰਥਣਾਂ ਨੇ ਆਪਣੇ ਕਾਲਜ ਦੇ ਯਾਦਗਾਰ ਪਲ ਸਾਂਝੇ ਕੀਤੇ ਅਤੇ ਇਕ ਦੂਜੇ ਨੂੰ ਅਲਵਿਦਾ ਕਿਹਾ¢
ਪਿਛਲੀ ਖ਼ਬਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਪ੍ਰਧਾਨਗੀ ਹੇਠ ਹੋਈ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਵਿਖੇ ਨੈਸ਼ਨਲ ਪਿ੍ੰਸੀਪਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।