06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ

ਅਜੀਤ ਡੈਸਕ 03-05-2026
ਮੋਗਾ, 2 ਮਈ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ ਜਿਸ ਵਿਚ ਸਮੁੱਚੇ ਐਸੋਸੀਏਸ਼ਨ ਮੈਂਬਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ਗੁਰਮੇਲ ਸਿੰਘ ਗੌਂਦਾਰਾ ਜਨਰਲ ਸਕੱਤਰ ਨੇ ਪਿਛਲੇ ਇਕ ਸਾਲ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ | ਗੁਰਮੇਲ ਸਿੰਘ ਖ਼ਜ਼ਾਨਚੀ ਨੇ ਆਮਦਨ ਖ਼ਰਚ ਦਾ ਹਿਸਾਬ ਕਿਤਾਬ ਚਮਕੌਰ ਸਿੰਘ ਆਡੀਟਰ ਤੋਂ ਚੈਕ ਕਰਵਾਉਣ ਤੋਂ ਬਾਅਦ ਪੇਸ਼ ਕੀਤਾ ਜਿਸ ਨੂੰ ਸੰਖੇਪ ਬਹਿਸ ਤੋਂ ਬਾਅਦ ਹਾਊਸ ਨੇ ਪ੍ਰਵਾਨ ਕਰ ਲਿਆ | ਬਹਿਸ ਦੌਰਾਨ ਉੱਠੇ ਮੁੱਦਿਆਂ ਦਾ ਜਵਾਬ ਦਰਸ਼ਨ ਸਿੰਘ ਗਿੱਲ ਨੇ ਤਸੱਲੀਬਖ਼ਸ਼ ਢੰਗ ਨਾਲ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰ ਕੇ ਮੈਂਬਰਾਂ ਦਾ ਵਿਸ਼ਵਾਸ ਹਾਸਲ ਕੀਤਾ | ਸਵਾਲ ਜਵਾਬ ਮੁਕੰਮਲ ਹੋਣ ਤੋਂ ਬਾਅਦ ਬਾਡੀ ਭੰਗ ਕੀਤੀ ਗਈ | ਜਨਰਲ ਸਕੱਤਰ ਨੇ ਹਾਊਸ ਤੋਂ ਪ੍ਰਵਾਨਗੀ ਲੈ ਕੇ ਤਿੰਨ ਮੈਂਬਰੀ ਹਰੀਕਿ੍ਸ਼ਨ ਸਿੰਘ, ਰਵੀ ਕੁਮਾਰ ਕਾਨੂੰਗੋ ਤੇ ਰਸ਼ਪਾਲ ਸਿੰਘ ਪਟਵਾਰੀ ਆਧਾਰਿਤ ਚੋਣ ਨਿਗਰਾਨ ਕਮੇਟੀ ਗਠਿਤ ਕੀਤੀ ਗਈ ਜਿਸ ਨੂੰ ਚੋਣ ਕਰਵਾਉਣ ਦੇ ਅਧਿਕਾਰ ਦਿੱਤੇ ਗਏ | ਨਿਗਰਾਨ ਕਮੇਟੀ ਵਲੋਂ ਚੋਣ ਪ੍ਰਕਿਰਿਆ ਸ਼ੁਰੂ ਕਰ ਕੇ ਹਾਊਸ ਵਿਚੋਂ ਆਪਣਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਦੇਣ ਦੀ ਮੰਗ ਕੀਤੀ ਗਈ | ਆਪਣੇ ਤੌਰ 'ਤੇ ਕਿਸੇ ਵੀ ਮੈਂਬਰ ਨੇ ਆਪਣਾ ਨਾਂਅ ਪ੍ਰਧਾਨ ਦੇ ਅਹੁਦੇ ਲਈ ਪੇਸ਼ ਨਹੀਂ ਕੀਤਾ | ਨਿਗਰਾਨ ਕਮੇਟੀ ਵਲੋਂ ਦੁਬਾਰਾ ਹਾਊਸ ਵਿਚੋਂ ਪ੍ਰਧਾਨ ਦਾ ਨਾਂਅ ਪੇਸ਼ ਕਰਨ ਦੀ ਮੰਗ ਕੀਤੀ ਗਈ ਜਿਸ 'ਤੇ ਗੁਰਦੌਰ ਸਿੰਘ ਨੇ ਦਰਸ਼ਨ ਸਿੰਘ ਗਿੱਲ ਦਾ ਨਾਂਅ ਪੇਸ਼ ਕੀਤਾ ਤੇ ਕੇਵਲ ਸਿੰਘ, ਕਮਲੇਸ਼ ਕੁਮਾਰ ਤੇ ਬਲਦੇਵ ਸਿੰਘ ਨੇ ਤਾਈਦ ਕੀਤੀ | ਵਿਰੋਧ ਵਿਚ ਕੋਈ ਹੋਰ ਨਾਂਅ ਪੇਸ਼ ਨਹੀਂ ਹੋਇਆ | ਦਰਸ਼ਨ ਸਿੰਘ ਗਿੱਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਜੋ ਲਗਾਤਾਰ ਸੱਤਵੀਂ ਵਾਰ ਪ੍ਰਧਾਨ ਚੁਣੇ ਗਏ ਹਨ | ਹਾਊਸ ਨੇ ਸਰਬਸੰਮਤੀ ਨਾਲ ਬਾਡੀ ਗਠਨ ਕਰਨ ਦੇ ਮੁਕੰਮਲ ਅਧਿਕਾਰ ਚੁਣੇ ਪ੍ਰਧਾਨ ਨੂੰ ਸੌਂਪ ਦਿੱਤੇ ਕਿ ਉਹ ਆਪਣੀ ਮਰਜ਼ੀ ਨਾਲ ਅਹੁਦੇਦਾਰਾਂ ਦਾ ਗਠਨ ਕਰਨ | ਜ਼ਿਲ੍ਹਾ ਪ੍ਰਧਾਨ ਨੇ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਬਾਡੀ ਗਠਨ ਕਰਨ ਦਾ ਫ਼ੈਸਲਾ ਲਿਆ | ਮੀਟਿੰਗ ਵਿਚ ਜਗਰਾਜ ਸਿੰਘ, ਚੰਦ ਸਿੰਘ, ਦਰਸ਼ਨ ਸਿੰਘ ਬਰਾੜ, ਸੁਖਮੰਦਰ ਸਿੰਘ ਬਰਾੜ, ਬਲਦੇਵ ਸਿੰਘ ਸਮਾਲਸਰ, ਸੁਖਦੇਵ ਸਿੰਘ ਸਮਾਲਸਰ, ਮੱਖਣਜੀਤ, ਚਮਕੌਰ ਸਿੰਘ, ਪ੍ਰੀਤਮ ਸਿੰਘ, ਸਵਰਨ ਸਿੰਘ ਬਰਾੜ, ਗੁਰਚਰਨ ਸਿੰਘ, ਸੁਰਜੀਤ ਸਿੰਘ, ਮੰਗਲ ਪ੍ਰਕਾਸ਼, ਕੁਲਵੰਤ ਸਿੰਘ, ਮਲਕੀਤ ਸਿੰਘ, ਰਸ਼ਪਾਲ ਸਿੰਘ, ਜਸਵੰਤ ਸਿੰਘ ਸੂਬੇਦਾਰ, ਬਲਵਿੰਦਰ ਸਿੰਘ ਖੋਸਾ, ਜਸਵੰਤ ਸਿੰਘ, ਗੁਰਮੇਲ ਸਿੰਘ ਰਖਾਲਾ, ਮੋਹਣ ਸਿੰਘ, ਸੰਤੋਖ ਸਿੰਘ, ਨਾਇਬ ਸਿੰਘ ਮੱਲੀ, ਸੁਖਦੇਵ ਸਿੰਘ ਖੋਸਾ, ਗੁਰਚਰਨ ਸਿੰਘ ਛਾਬੜਾ, ਕਮਲੇਸ਼ ਕੁਮਾਰ, ਬਲਦੇਵ ਸਿੰਘ ਸੰਧੂ, ਨਾਇਬ ਸਿੰਘ, ਗੁਰਦੌਰ ਸਿੰਘ, ਗੁਰਮੀਤ ਸਿੰਘ, ਠਾਣਾ ਸਿੰਘ ਸਾਰੇ ਪਟਵਾਰੀ, ਗੁਰਮੀਤ ਸਿੰਘ ਘੋਲੀਆ, ਲਖਵੀਰ ਸਿੰਘ, ਹਰਿੰਦਰਪਾਲ ਸਿੰਘ, ਮੱਘਰ ਸਿੰਘ, ਕੇਵਲ ਸਿੰਘ, ਗੁਰਤੇਜ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਪੁਰਬਾ, ਹਰੀਕਿ੍ਸ਼ਨ ਸਿੰਘ, ਰਵੀ ਕੁਮਾਰ, ਰਾਮ ਰੱਖਾ ਸਿੰਘ, ਚਮਕੌਰ ਸਿੰਘ, ਰਤਨ ਸਿੰਘ ਗਿੱਲ, ਗੁਰਨਾਮ ਸਿੰਘ ਸਾਰੇ ਕਾਨੂੰਗੋ ਤੇ ਬਲਦੇਵ ਸਿੰਘ ਨਾਇਬ ਤਹਿਸੀਲਦਾਰ ਸ਼ਾਮਿਲ ਹੋਏ |
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਐਨ.ਸੀ.ਸੀ. ਕੈਡਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਨੇ ਮਈ ਦਿਨ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।