06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੀ ਡਾ. ਪ੍ਰੀਤੀ ਪਟੇਲ ਦੁਆਰਾ ਡਿਜ਼ਾਈਨ ਪੇਟੈਂਟ ਭਾਰਤ ਸਰਕਾਰ ਦੁਆਰਾ ਮਨਜ਼ੂਰ

ਅਜੀਤ ਡੈਸਕ 03-05-2026
ਮੋਗਾ, 2 ਮਈ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੀ ਫੈਕਲਟੀ ਮੈਂਬਰ ਡਾ. ਪ੍ਰੀਤੀ ਪਟੇਲ ਦੁਆਰਾ ਜਮ੍ਹਾ ਕੀਤੇ ਗਏ ਇਕ ਡਿਜ਼ਾਈਨ ਪੇਟੈਂਟ ਨੂੰ ਭਾਰਤ ਸਰਕਾਰ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ | ਇਹ ਡਿਜ਼ਾਈਨ ਪੇਟੈਂਟ ਭਾਰੀ ਧਾਤੂ ਖੋਜ ਲਈ ਡਿਵਾਈਸ ਨਾਲ ਸਬੰਧਿਤ ਹੈ | ਖੋਜ ਵਿਧੀ ਮੈਲਾਕਾਈਟ ਗਰੀਨ 'ਤੇ ਆਧਾਰਿਤ ਹੈ, ਜੋ ਕਿ ਭੋਜਨ ਉਤਪਾਦਾਂ ਵਿਚ ਭਾਰੀ ਧਾਤੂ ਦੀ ਮੌਜੂਦਗੀ ਦਾ ਮੁਲਾਂਕਣ ਆਸਾਨੀ ਨਾਲ ਅਤੇ ਬਹੁਤ ਘੱਟ ਕੀਮਤ 'ਤੇ ਕਰਨ ਦੀ ਆਗਿਆ ਦਿੰਦੀ ਹੈ | ਵਿਦਿਆਰਥੀਆਂ ਨੇਹਾ ਸਿੰਘ, ਸੁਪ੍ਰੀਆ ਦਾਸ ਅਤੇ ਕੁਲਦੀਪ ਭਰਮਨ ਨੇ ਪ੍ਰੋ. ਡਾ. ਬਾਲਕ ਦਾਸ ਕੁਰਮੀ ਦੇ ਨਾਲ ਮਿਲ ਕੇ ਇਸ ਡਿਵਾਈਸ ਨੂੰ ਵਿਕਸਤ ਕਰਨ ਲਈ ਡਾ. ਪ੍ਰੀਤੀ ਪਟੇਲ ਨਾਲ ਸਹਿਯੋਗ ਕੀਤਾ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਕਿਹਾ ਕਿ ਇਹ ਡਿਵਾਈਸ ਭਵਿੱਖ ਵਿਚ ਬਹੁਤ ਉਪਯੋਗੀ ਸਾਬਤ ਹੋਣ ਦੀ ਉਮੀਦ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ ਅਤੇ ਡੀਨ ਡਾ. ਜੀ.ਐਸ. ਸ਼ਰਮਾ ਨੇ ਡਾ. ਪ੍ਰੀਤੀ ਪਟੇਲ ਅਤੇ ਉਨ੍ਹਾਂ ਦੀ ਟੀਮ ਨੂੰ ਭਾਰਤ ਸਰਕਾਰ ਵਲੋਂ ਉਨ੍ਹਾਂ ਦੇ ਡਿਜ਼ਾਈਨ ਪੇਟੈਂਟ ਦੀ ਪ੍ਰਵਾਨਗੀ 'ਤੇ ਵਧਾਈ ਦਿੱਤੀ |
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਦੇ ਵਿਦਿਆਰਥੀਆਂ ਨੇ ਬਲੂ ਆਈਜ਼ ਵਾਟਰ ਪਾਰਕ ਮੋਗਾ ਦਾ ਮਨੋਰੰਜਨ ਟੂਰ ਲਗਾਇਆ ਅਗਲੀ ਖ਼ਬਰ ਸੇਂਟ ਜÏਰਡਨ ਕਾਨਵੈਂਟ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।