16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਚਿੱਟੇ ਨਸ਼ੇ ਦੇ ਖ਼ਾਤਮੇ ਲਈ ਗ੍ਰਾਮ ਪੰਚਾਇਤ ਮਾਣੂੰਕੇ ਪੂਰੀ ਤਰ੍ਹਾਂ ਵਚਨਬੱਧ-ਪ੍ਰਧਾਨ ਮਨਦੀਪ, ਸਰਪੰਚ ਨਿਰਮਲ ਮਾਣੂੰਕੇ •ਨਸ਼ੇੜੀਆਂ ਦੀ ਮਦਦ ਕਰਨ ਵਾਲੇ ਆਗੂਆਂ ਦੇ ਨਾਂਅ ਦਾ ਪੋਸਟਰ ਲਾਇਆ ਜਾਵੇਗਾ-ਸਰਪੰਚ ਅਜੈਬ, ਪ੍ਰਧਾਨ ਅਮਰਜੀਤ ਖ਼ਾਲਸਾ

ਅਜੀਤ ਡੈਸਕ 11-05-2026
ਬਾਘਾ ਪੁਰਾਣਾ, 10 ਮਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ 'ਚੋਂ ਚਿੱਟੇ ਨਸ਼ੇ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਮੁਹਿੰਮ 'ਚ ਵਿਰੋਧੀ ਪਾਰਟੀਆਂ ਵੱਡੇ ਅੜਿੱਕੇ ਖੜ੍ਹੇ ਕਰ ਰਹੀਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟਰੱਕ ਯੂਨੀਅਨ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ ਮਾਣੂੰਕੇ, ਸਰਪੰਚ ਅਜੈਬ ਸਿੰਘ ਅਤੇ ਸੁਸਾਇਟੀ ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮਾੜੀ ਨੀਤੀ ਦੀ ਅਲੋਚਨਾ ਕਰਦੇ ਹੋਏ ਕੀਤਾ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਹੋਂਦ 'ਚ ਆਏ ਚਿੱਟੇ ਨੂੰ 'ਆਪ' ਪਾਰਟੀ ਦੀ ਸਰਕਾਰ ਖ਼ਤਮ ਕਰਨ ਲਈ ਸਮੇਂ-ਸਮੇਂ 'ਤੇ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਪਰ ਵਿਰੋਧੀਆਂ ਪਾਰਟੀਆਂ ਦੇ ਪੰਚ, ਸਰਪੰਚ ਅਤੇ ਆਗੂਆਂ ਨਸ਼ੇ ਤਸਕਰਾਂ ਨੂੰ ਪੁਲਿਸ ਦੀ ਹਿਰਾਸਤ 'ਚੋਂ ਛਡਵਾਉਣ, ਮਦਦ ਕਰਨ ਅਤੇ ਨਸ਼ਾ ਤਸਕਰਾਂ ਨੂੰ ਹਲਾਸ਼ੇਰੀ ਦੇਣ 'ਚ ਅਹਿਮ ਭੂਮਿਕਾ ਨਿਭਾ ਰਹੇ ਹਨ | ਜਦੋਂ ਕਿ ਚਿੱਟੇ ਨਸ਼ੇ ਦੀ ਵਰਤੋਂ ਕਰ ਰਹੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਣ ਲਈ ਪੁਲਿਸ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ | ਇਸ ਮਾੜੇ ਘਟਨਾ ਕਰਮ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ, ਸਰਪੰਚ ਅਜੈਬ ਸਿੰਘ ਤੇ ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਪੁਲਿਸ ਵਲੋਂ ਹਰੇਕ ਉਸ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ, ਜੋ ਚਿੱਟੇ ਨਸ਼ੇ ਦੀ ਵਰਤੋਂ ਜਾਂ ਚਿੱਟੇ ਨਸ਼ੇ ਦੀ ਤਸਕਰੀ ਕਰਦਾ ਹੈ, ਪਰ ਇਸ ਵਾਰ ਪਿੰਡ ਮਾਣੂੰਕੇ ਦਾ ਜੋ ਵੀ ਵਿਰੋਧੀ ਪਾਰਟੀ ਦਾ ਆਗੂ ਪੁਲਿਸ ਦੀ ਹਿਰਾਸਤ 'ਚੋਂ ਨਸ਼ੇੜੀ ਜਾਂ ਨਸ਼ਾ ਤਸਕਰ ਨੂੰ ਛੱਡਵਾਉ ਲਈ ਜਾਵੇਗਾ ਤਾਂ ਉਸ ਦੀ ਫੋਟੋ ਜਾਂ ਹੋਰ ਪੁਖ਼ਤਾ ਸਬੂਤ ਪਿੰਡ ਵਾਸੀਆਂ ਦੇ ਸਾਹਮਣੇ ਪੇਸ਼ ਕੀਤੇ ਜਾਣਗੇ | ਉਨ੍ਹਾਂ ਸਖ਼ਤ ਸ਼ਬਦਾਂ 'ਚ ਤਾੜਨਾ ਕਰਦੇ ਹੋਏ ਕਿਹਾ ਕਿ ਗ੍ਰਾਮ ਪੰਚਾਇਤ ਮਾਣੂੰਕੇ ਵਲੋਂ ਨਸ਼ੇੜੀਆਂ ਦੀ ਮਦਦ ਕਰਨ ਵਾਲੇ ਵਿਰੋਧੀਆਂ ਪਾਰਟੀਆਂ ਦੇ ਆਗੂਆਂ ਦੇ ਨਾਮ ਦਾ ਪੋਸਟਰ ਲਾ ਦਿੱਤਾ ਜਾਵੇਗਾ | ਇਸ ਸਮੇਂ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ, ਸਰਪੰਚ ਅਜੈਬ ਸਿੰਘ ਤੇ ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਹਿਲੀਆਂ ਸਰਕਾਰਾਂ ਸਮੇਂ ਫੈਲੇ ਨਸ਼ੇ ਦੇ ਖ਼ਾਤਮੇ ਲਈ ਗ੍ਰਾਮ ਪੰਚਾਇਤ ਮਾਣੂੰਕੇ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ ਅਤੇ ਨਸ਼ੇ ਸਬੰਧੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ |
ਪਿਛਲੀ ਖ਼ਬਰ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਮੋਗਾ ਵਿਖੇ 'ਵਿਦਿਆਰਥੀ ਲੀਡਰਸ਼ਿਪ ਕੌਂਸਲ' ਚੋਣਾਂ ਕਰਵਾਈਆਂ •ਚੋਣਾਂ ਵਿਦਿਆਰਥੀਆਂ... ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਹਿਤਾਂ ਦੀ ਰਾਖੀ ਕੀਤੀ-ਮੱਖਣ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।