14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜਥੇਬੰਦੀਆਂ ਵਲੋਂ ਭਾਰਤ ਗੈਸ ਏਜੰਸੀ ਨੂੰ ਗੈਸ ਸਪਲਾਈ ਪਿੰਡ-ਪਿੰਡ ਪਹੁੰਚਾਉਣ ਦੀ ਅਪੀਲ

ਅਜੀਤ ਡੈਸਕ 11-05-2026
ਸਾਦਿਕ, 10 ਮਈ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਛਪਾਲ ਸਿੰਘ ਬਰਾੜ ਘੁੱਦੂਵਾਲਾ ਨੇ ਆਪਣੇ ਪ੍ਰੈਸ ਬਿਆਨ ਵਿਚ ਭਾਰਤ ਗੈਸ ਏਜੰਸੀ ਸਾਦਿਕ ਨੂੰ ਅਪੀਲ ਕੀਤੀ ਹੈ ਕਿ ਗੈਸ ਦੀ ਹੁਣ ਕੋਈ ਕਮੀ ਨਹੀਂ | ਇਸ ਕਰਕੇ ਏਜੰਸੀ ਦੇ ਸਾਹਮਣੇ ਕੜਕਦੀ ਗਰਮੀ ਵਿਚ ਲੋਕਾਂ ਨੂੰ ਘੰਟਿਆਂ ਬੱਧੀ ਲਾਈਨਾਂ ਵਿਚ ਖੜ੍ਹਾਕੇ ਗੈਸ ਵੰਡਣ ਦਾ ਸਿਲਸਿਲਾ ਬੰਦ ਕੀਤਾ ਜਾਵੇ ਅਤੇ ਪਹਿਲਾਂ ਵਾਂਗ ਪਿੰਡ ਪਿੰਡ ਗੈਸ ਸਪਲਾਈ ਪਹੁੰਚਾਈ ਜਾਵੇ | ਕਿਉਂਕਿ ਭੀੜ ਇਕੱਠੀ ਕਰਨ ਦੀ ਇਸ ਆੜ ਵਿਚ ਗੈਸ ਦੀ ਵੱਡੇ ਪੱਧਰ 'ਤੇ ਬਲੈਕ ਕੀਤੀ ਜਾ ਰਹੀ ਹੈ ਅਤੇ ਦੋ ਨੰਬਰੀ ਕੰਮ ਕਰਨ ਵਾਲੇ ਲੋਕ ਇਸਦਾ ਫਾਇਦਾ ਉਠਾ ਰਹੇ ਹਨ | ਇਸ ਆੜ ਵਿਚ ਲੋਕਾਂ ਤੋਂ ਗੈਸ ਦੀ ਘਰ ਘਰ ਪਹੁੰਚ ਦਾ ਖਰਚਾ ਵੀ ਵਸੂਲਿਆ ਜਾ ਰਿਹਾ ਹੈ | ਉਨ੍ਹਾਂ ਗੈਸ ਏਜੰਸੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲੋਕਾਂ ਦੀ ਖੱਜਲ ਖੁਆਰੀ ਬੰਦ ਕਰਕੇ ਪਿੰਡ ਪਿੰਡ ਗੈਸ ਸਪਲਾਈ ਨਾ ਸ਼ੁਰੂ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਇਸ ਏਜੰਸੀ ਦਾ ਘਿਰਾਉ ਕਰਨ ਲਈ ਮਜ਼ਬੂਰ ਹੋਣਗੀਆਂ |
ਪਿਛਲੀ ਖ਼ਬਰ ਸਪੀਕਰ ਸੰਧਵਾਂ ਨੇ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।