15,16,17 ਨੂੰ ਸਮਾਲਸਰ ਵਿਚ ਹੋਣਗੇ ਧਾਰਮਿਕ ਸਮਾਗਮ
ਅਜੀਤ ਡੈਸਕ
12-05-2026
ਸਮਾਲਸਰ, 11 ਮਈ (ਗੁਰਜੰਟ ਕਲਸੀ ਲੰਡੇ)-ਸਮਾਲਸਰ ਵਿਖੇ 15, 16, 17 ਮਈ ਨੂੰ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਤਿਗੁਰੂ ਰਵਿਦਾਸ ਜੀ ਸਮਾਲਸਰ ਵਿਖੇ ਕਰਵਾਏ ਜਾ ਰਹੇ ਹਨ | ਇਹ ਸਮਾਗਮ ਸ਼ਾਮ 7 ਵਜੇ ਤੋਂ ਰਾਤ ਦੇ 10 ਵਜੇ ਦੀ ਤੱਕ ਹੋਇਆ ਕਰਨਗੇ | ਇਹ ਜਾਣਕਾਰੀ ਬਾਬਾ ਨਿਰਭੈ ਸਿੰਘ ਪੰਜਗਰਾਈਾ ਵਾਲਿਆਂ ਵਲੋਂ ਜਾਰੀ ਕੀਤੀ ਗਈ | 15 ਮਈ ਨੂੰ ਬਾਬਾ ਜੈਦੀਪ ਸਿੰਘ ਲੋਪੋ ਵਾਲੇ, 16 ਮਈ ਨੂੰ ਬਾਬਾ ਜਤਿੰਦਰ ਸਿੰਘ ਢੱਢਿਆਂ ਵਾਲੇ, 17 ਮਈ ਨੂੰ ਬਾਬਾ ਅਮਰਜੀਤ ਸਿੰਘ ਗਾਲਬ ਖ਼ੁਰਦ ਵਾਲੇ ਸਮਾਗਮ ਵਿਚ ਆਪਣੀ ਕਥਾ ਸੁਣਾਉਣਗੇ | ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ |