07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਸਾਬਕਾ ਸੈਨਿਕ ਸ਼ਹੀਦਾਂ ਨੂੰ ਭੁਲਾਇਆ ਨਹੀਂ ਜਾ ਸਕਦਾ-ਸਾਬਕਾ ਸੈਨਿਕ ਜਥੇਬੰਦੀ

ਅਜੀਤ ਡੈਸਕ 12-05-2026
ਠੱਠੀ ਭਾਈ, 11 ਮਈ (ਜਗਰੂਪ ਸਿੰਘ ਮਠਾੜੂ)-ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਰਜਿ: ਬਾਘਾ ਪੁਰਾਣਾ ਦੀ ਮੀਟਿੰਗ ਰਿਟਾ: ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਸਾਰੇ ਆਏ ਹੋਏ ਮੈਂਬਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਯੂਨੀਅਨ ਵਲੋਂ ਪਿਛਲੇ ਮਹੀਨੇ ਚਲਾਈਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਦੀ ਖ਼ਾਤਰ ਸ਼ਹੀਦ ਹੋਏ ਪਿੰਡ ਚੜਿੱਕ ਦੇ ਪਿਉ ਪੁੱਤਰ ਦੇ ਬੁੱਤਾਂ ਤੇ ਹਾਰ ਪਾ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ | ਦੇਸ਼ ਲਈ ਸ਼ਹੀਦ ਹੋਏ ਪਿੰਡ ਧੂੜਕੋਟ ਰਣਸੀਂਹ ਦੇ ਸ਼ਹੀਦੀ ਦਿਵਸ ਉੱਪਰ ਜਥੇਬੰਦੀਆਂ ਨੇ ਸ਼ਰਧਾਂਜਲੀ ਦਿੱਤੀ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਸਾਬਕਾ ਸੈਨਿਕਾਂ ਅਤੇ ਸ਼ਹੀਦ ਜਵਾਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਸ਼ਾਂਤੀ ਲਈ ਫ਼ੌਜੀ ਜਵਾਨਾਂ ਵਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਹਰ ਭਾਰਤੀ ਲਈ ਮਾਣ ਵਾਲੀ ਗੱਲ ਹਨ | ਸਾਨੂੰ ਸਭ ਨੂੰ ਸ਼ਹੀਦਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਅਤੇ ਸੇਵਾ ਦੀ ਪੇ੍ਰਰਨਾ ਦੇਣੀ ਚਾਹੀਦੀ ਹੈ | ਅੱਠਵੇਂ ਪੇ ਕਮਿਸ਼ਨ ਬਾਰੇ ਉਨ੍ਹਾਂ ਦੱਸਿਆ ਕਿ ਤਨਖ਼ਾਹ ਕਮਿਸ਼ਨ ਨੇ ਵੱਡੇ ਵੱਡੇ ਸ਼ਹਿਰਾਂ ਵਿਚ ਵੱਖ- ਵੱਖ ਸੰਸਥਾਵਾਂ ਤੋ ਸੁਝਾਅ ਲੈਣ ਲਈ ਤਾਰੀਕਾਂ ਦਾ ਐਲਾਨ ਕੀਤਾ ਹੈ ਅਤੇ ਕੇਂਦਰ ਸਰਕਾਰ ਨੇ 2 ਪ੍ਰਤੀਸ਼ਤ ਡੀ.ਏ. ਜਨਵਰੀ 2026 ਤੋਂ ਦੇ ਦਿੱਤਾ ਹੈ | ਯੂਨੀਅਨ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਬੀਰਬਲ ਵਰਮਾ ਸਰਪੰਚ ਨੱਥੋਕੇ ਅਤੇ ਸਾਬਕਾ ਸੈਨਿਕ ਰੇਸ਼ਮ ਸਿੰਘ ਦੀ ਪਤਨੀ ਬੀਬੀ ਸਰਬਜੀਤ ਕੌਰ ਨੂੰ ਲੋਈ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿਚ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬੇਦਾਰ ਹਰਬੰਸ ਸਿੰਘ ਕੈਨੇਡੀਅਨ ਸੇਖਾ ਕਲਾਂ ਦਾ ਯੂਨੀਅਨ ਨੇ ਜ਼ੋਰਦਾਰ ਸਵਾਗਤ ਕਰਦਿਆਂ ਕੇਕ ਕੱਟ ਕੇ ਉਨ੍ਹਾਂ ਦਾ 84ਵਾਂ ਜਨਮ ਦਿਨ ਮਨਾਉਂਦਿਆਂ ਉਨ੍ਹਾਂ ਦੀ ਪਤਨੀ ਮਾਤਾ ਜੋਗਿੰਦਰ ਕੌਰ ਸਮੇਤ ਸਮੁੱਚੇ ਪਰਿਵਾਰ ਨੂੰ ਦੇਸ਼ ਕੌਮ ਅਤੇ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਚਰਨ ਸਿੰਘ, ਕਰਨੈਲ ਸਿੰਘ, ਹਰਦਿਆਲ ਸਿੰਘ, ਬਿੱਕਰ ਸਿੰਘ, ਮੰਜ਼ਰ ਸਿੰਘ, ਸੁਰਿੰਦਰ ਜੈਦਕਾ, ਜਸਵੰਤ ਸਿੰਘ ਜੌੜਾ, ਜੰਗ ਸਿੰਘ, ਹਾਕਮ ਸਿੰਘ, ਪਿਆਰਾ ਸਿੰਘ ਗਰੇਵਾਲ, ਸੁਰਜੀਤ ਸਿੰਘ, ਹਰਬੰਸ ਸਿੰਘ, ਸਮਾਜ ਸੇਵੀ ਸੁਖਦੇਵ ਸਿੰਘ ਸਿੱਧੂ, ਜਗਰੂਪ ਸਿੰਘ, ਗੁਰਦਰਸ਼ਨ ਸਿੰਘ, ਬਲਵਿੰਦਰ ਸਿੰਘ, ਬਸੰਤ ਸਿੰਘ, ਗੁਰਦੀਪ ਸਿੰਘ, ਰੇਲਮ ਸਿੰਘ, ਸਰਪੰਚ ਬੀਰਬਲ ਵਰਮਾ, ਕਰਨੈਲ ਸਿੰਘ ਵੈਰੋਕੇ, ਚਮਕੌਰ ਸਿੰਘ ਧਾਲੀਵਾਲ, ਗੁਰਭੇਜ ਸਿੰਘ, ਅਮਰਜੀਤ ਸਿੰਘ, ਡਾ ਸੁਖਚੈਨ ਸਿੰਘ ਸੂਬਾ, ਬਲਵਿੰਦਰ ਸਿੰਘ ਭਲੂਰ, ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਚੰਨਣ ਸਿੰਘ, ਮਲਕੀਤ ਸਿੰਘ, ਰਾਮ ਸਿੰਘ, ਅਰਾਜ ਸਿੰਘ, ਅਰਜਨ ਸਿੰਘ, ਕੈਪਟਨ ਅਰਜਨ ਸਿੰਘ, ਸੁਖਦਰਸ਼ਨ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਬਸੰਤ ਸਿੰਘ, ਜਰਨੈਲ ਸਿੰਘ, ਪੈੱ੍ਰਸ ਸਕੱਤਰ ਗੁਰਭੇਜ ਸਿੰਘ ਆਦਿ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਹਾਜ਼ਰ ਸਨ |
ਪਿਛਲੀ ਖ਼ਬਰ ਦਿੱਲੀ ਪਬਲਿਕ ਸਕੂਲ ਵਿਖੇ ਮੇਜਰ ਪ੍ਰਦੀਪ ਕੁਮਾਰ ਦੁਆਰਾ ਸਿੱਖਿਅਕਾਂ ਲਈ ਜੀਵਨ ਹੁਨਰ 'ਤੇ ਇਕ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ ਵਿਖੇ ਮਾਂ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।