23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹੋਲੀ ਹਾਰਟ ਕਾਨਵੈਂਟ ਸਕੂਲ 'ਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਇਆ

ਅਜੀਤ ਡੈਸਕ 13-05-2026
ਮੋਗਾ, 12 ਮਈ (ਸੁਰਿੰਦਰਪਾਲ ਸਿੰਘ)-ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ, ਮੋਗਾ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਵਿਸ਼ੇਸ਼ ਸਵੇਰ ਦੀ ਸਭਾ ਲਗਾਈ | ਇਸ ਸਭਾ ਦਾ ਮੁੱਖ ਵਿਸ਼ਾ 'ਅਨੁਸ਼ਾਸਨ ਅਤੇ ਜੀਵਨ ਜਾਂਚ' ਰਿਹਾ | ਅਧਿਆਪਕਾਂ ਵਲੋਂ ਦਿੱਤੇ ਗਏ ਅਨੁਸ਼ਾਸਨ ਦੇ ਅਨਮੋਲ ਪਾਠ ਅਤੇ ਜੀਵਨ ਜਾਚ ਦੀਆਂ ਗੱਲਾਂ ਨੇ ਵਿਦਿਆਰਥੀਆਂ ਵਿਚ ਇਕ ਨਵੀਂ ਰੂਹ ਫੂਕ ਦਿੱਤੀ, ਜਿਸ ਸਦਕਾ ਉਹ ਨਾ ਸਿਰਫ਼ ਮਾਨਸਿਕ ਤੌਰ 'ਤੇ ਵਧੇਰੇ ਇਕਾਗਰ ਹੋਏ ਸਗੋਂ ਸਾਰਾ ਦਿਨ ਖ਼ੁਦ ਨੂੰ ਬੇਹੱਦ ਤਾਜ਼ਾ-ਦਮ, ਚੁਸਤ ਅਤੇ ਸਕਾਰਾਤਮਿਕ ਮਹਿਸੂਸ ਕਰਦੇ ਰਹੇ | ਇਸ ਮੌਕੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਨਾ ਸਿਰਫ਼ ਸਕੂਲ ਵਿਚ ਸਗੋਂ ਆਪਣੇ ਨਿੱਜੀ ਜੀਵਨ ਵਿਚ ਵੀ ਸਮੇਂ ਦੀ ਪਾਬੰਦੀ ਅਤੇ ਨਿਯਮਾਂ ਦੀ ਪਾਲਣਾ ਕਰਨਗੇ | ਸਕੂਲ ਪ੍ਰਬੰਧਕਾਂ ਅਨੁਸਾਰ ਸਵੇਰ ਦੀ ਸਭਾ ਦਾ ਮੁੱਖ ਮਕਸਦ ਬੱਚਿਆਂ ਦੇ ਅੰਦਰੂਨੀ ਆਤਮ-ਵਿਸ਼ਵਾਸ ਨੂੰ ਵਧਾਉਣਾ ਹੈ |
ਪਿਛਲੀ ਖ਼ਬਰ ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ 'ਚ ਵਿਦਿਆਰਥੀ ਕੌਂਸਲ ਚੋਣ ਪ੍ਰਕਿਰਿਆ ਦਾ ਅੰਤਿਮ ਪੜਾਅ ਆਯੋਜਿਤ-ਡਾਇਰੈਕਟਰ ਡਾ. ਮੁਸਕਾਨ... ਅਗਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਤਿਸੰਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।