23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਵਿਖੇ ਲਾਫਟਰ ਦਿਵਸ ਮਨਾਇਆ <br/>

ਅਜੀਤ ਡੈਸਕ 13-05-2026
ਠੱਠੀ ਭਾਈ, 12 ਮਈ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ (ਮੋਗਾ) ਵਿਖੇ ਡਾਇਰੈਕਟਰ ਪਿ੍ੰਸੀਪਲ ਮੈਡਮ ਦੀ ਯੋਗ ਅਗਵਾਈ ਹੇਠ ਅਤੇ ਸਮੂਹ ਸਟਾਫ਼ ਦੀ ਸਹਿਯੋਗ ਨਾਲ ਵਿਸ਼ਵ ਲਾਫ਼ਟਰ ਦਿਵਸ ਮਨਾਇਆ ਗਿਆ | ਇਸ ਸਮੇਂ ਸਵੇਰ ਦੀ ਸਪੈਸ਼ਲ ਸਭਾ ਕਾਰਵਾਈ ਗਈ ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਭਾਸ਼ਣ ਕਵਿਤਾਵਾਂ ਚੁਟਕਲੇ ਪੇਸ਼ ਕੀਤੇ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ਹਾਸਾ ਵਿਸ਼ਵ ਵਿਆਪੀ ਹੈ, ਇਸ ਦੇ ਅਨੇਕਾਂ ਸਿਹਤ ਲਾਭ ਹਨ | ਹਾਸੇ ਦੀ ਸ਼ਕਤੀ ਨੂੰ ਮਾਨਤਾ ਦੇਣ ਲਈ ਵਿਸ਼ਵ ਹਰ ਸਾਲ ਅੰਤਰਰਾਸ਼ਟਰੀ ਹਾਸਾ ਦਿਵਸ ਮਨਾਇਆ ਜਾਂਦਾ ਹੈ | ਲਾਫਟਰ ਡੇਅ ਪਹਿਲੀ ਵਾਰ ਸੰਨ 1998 ਈਸਵੀ ਮੁੰਬਈ ਵਿਚ, ਭਾਰਤ ਵਿਚ ਲਾਫ਼ਟਰ ਯੋਗਾ ਸੰਸਥਾਪਕ ਮਦਨ ਕਟਾਰੀਆ ਦੁਆਰਾ ਮਨਾਇਆ ਗਿਆ | ਐਸ.ਐਸ.ਬੀ.ਬੀ.ਐਸ. ਪਬਲਿਕ ਸਕੂਲ ਦੇ ਡਾਇਰੈਕਟਰ, ਪਿ੍ੰਸੀਪਲ ਮੈਡਮ ਨੇ ਦੱਸਿਆ ਹੈ ਕਿ ਅੱਜ ਕੱਲ੍ਹ ਦੇ ਦੌਰ ਵਿਚ ਲੋਕ ਬਹੁਤ ਜ਼ਿਆਦਾ ਕੰਮ ਅਤੇ ਸੋਸ਼ਲ ਮੀਡੀਆ ਵਿਚ ਰੁੱਝੇ ਹੋਏ ਹਨ ਅਤੇ ਹਾਸੇ ਤੋਂ ਬਹੁਤ ਦੂਰ ਹੋ ਗਏ ਹਨ ਉਹ ਆਪਣੇ ਆਪ ਨੂੰ ਸਮਾਂ ਨਹੀਂ ਦੇ ਰਹੇ | ਉਨ੍ਹਾਂ ਕਿਹਾ ਕਿ ਇਕ ਨਿੱਕੀ ਜਿਹੀ ਮੁਸਕਰਾਹਟ ਸਿਰਫ਼ ਮਨ ਨੂੰ ਹੀ ਸ਼ਾਂਤ ਨਹੀਂ ਕਰਦੀ, ਇਹ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਵੀ ਖ਼ੁਸ਼ਗਵਾਰ ਬਣਾ ਦਿੰਦੀ ਹੈ | ਸੰਸਥਾ ਦੀ ਕਮੇਟੀ ਮੈਂਬਰਾਂ ਨੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਫਟਰ ਯੋਗਾ ਸਰੀਰ ਦੇ ਅਨੇਕਾਂ ਰੋਗਾਂ ਨੂੰ ਦੂਰ ਕਰ ਸਕਦਾ ਹੈ,.ਲਾਫ਼ਟਰ ਯੋਗਾ ਕਸਰਤ ਦਾ ਇਕ ਵਿਲੱਖਣ ਰੂਪ ਹੈ | ਲਾਫਟਰ ਯੋਗਾ ਨਾਲ ਸਰੀਰ ਦੀਆਂ ਨਸਾਂ ਖੁੱਲ ਜਾਂਦੀਆਂ ਹਨ | ਇਸ ਨੇ ਲੱਖਾਂ ਲੋਕਾਂ ਦੀ ਮਾਨਸਿਕ ਸਿਹਤ ਸੁਧਾਰ ਕਰਨ ਵਿਚ ਮਦਦ ਕੀਤੀ ਹੈ |

ਪਿਛਲੀ ਖ਼ਬਰ ਮੋਗਾ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ ਅਗਲੀ ਖ਼ਬਰ ਵਿਕਸਿਤ ਭਾਰਤ ਜੀ-ਰਾਮ-ਜੀ ਐਕਟ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਾਰਦਰਸ਼ੀ ਸਾਬਤ ਹੋਵੇਗਾ- ਡਾ. ਸੀਮਾਂਤ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।