22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ

ਅਜੀਤ ਡੈਸਕ 14-05-2026
ਮੋਗਾ, 13 ਮਈ (ਜਸਪਾਲ ਸਿੰਘ ਬੱਬੀ)-ਰੋਟਰੀ ਮਿਸ਼ਨ ਸੇਵਾ ਤੇ ਪਹਿਰਾ ਦਿੰਦਿਆਂ ਸਮਾਜ ਸੇਵੀ ਕਾਰਜਾਂ ਵਿਚ ਜੁਟੀ ਹੋਈ ਰੋਟਰੀ ਕਲੱਬ ਮੋਗਾ ਸਿਟੀ ਦੀ ਮੀਟਿੰਗ ਪ੍ਰਧਾਨ ਰੋਟੇਰੀਅਨ ਪ੍ਰਵੇਸ਼ ਗੋਇਲ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ | ਜਿਸ ਵਿਚ ਉਨ੍ਹਾਂ ਕਲੱਬ ਵਲੋਂ ਸਾਲ 2025-26 ਦੌਰਾਨ ਕੀਤੇ ਸਮਾਜ ਭਲਾਈ ਕਾਰਜਾਂ ਦੀ ਜਾਣਕਾਰੀ ਸਾਝੀ ਕੀਤੀ ਅਤੇ ਭਵਿੱਖ ਵਿਚ ਉਲੀਕੇ ਪੋ੍ਰਜੈਕਟਾਂ ਦਾ ਜ਼ਿਕਰ ਕੀਤਾ | ਉਨ੍ਹਾਂ ਦੱਸਿਆ ਕਿ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਰੋਟਰੀ ਮਿਸ਼ਨ ਸੇਵਾ ਤੇ ਪਹਿਰਾ ਦਿੰਦਿਆਂ ਜੂਨ ਮਹੀਨੇ ਵਿਚ ਖ਼ੂਨਦਾਨ ਕੈਂਪ, ਸ਼ੂਗਰ ਜਾਂਚ ਕੈਂਪ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਬਾਰੇ ਦੱਸਿਆ | ਮੀਟਿੰਗ ਵਿਚ ਪ੍ਰਦੀਪ ਜਿੰਦਲ, ਪ੍ਰੇਮ ਜਿੰਦਲ, ਸੰਜੇ ਗਰਗ, ਪ੍ਰਵੇਸ਼ ਗੋਇਲ, ਗੌਰਵ ਮਿੱਤਲ, ਵਿਨੋਦ ਗਰਗ, ਰਾਜੀਵ ਸਿੰਗਲਾ, ਰਾਹੁਲ ਬਾਂਸਲ, ਵਿਜੰਤ ਗੁਪਤਾ, ਯਸ਼ਪਾਲ ਅਗਰਵਾਲ, ਸ਼ਵਿੰਦਰ ਮਿੱਤਲ, ਨੀਰਜ ਅਗਰਵਾਲ, ਵਨੀਤ ਗੁਪਤਾ, ਰਾਕੇਸ਼ ਧਮੀਜਾ, ਮੋਹਿਤ ਗੁਪਤਾ ਆਦਿ ਰੋਟਰੀ ਮੈਂਬਰ ਨੇ ਭਾਗ ਲਿਆ |

ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਲਈ ਵਿਲੱਖਣ ਸਕੈਲਟਨ ਲਰਨਿੰਗ ਸੈਸ਼ਨ ਕਰਵਾਇਆ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਖੋਜ ਸਲਾਹਕਾਰ ਬੋਰਡ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।