21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਕੰਵਲਜੀਤ ਭੋਲਾ ਨੂੰ ਮਿਲਿਆ ਵਧੀਆ ਕਾਰਗੁਜ਼ਾਰੀ ਸਨਮਾਨ

ਅਜੀਤ ਡੈਸਕ 14-05-2026
ਸਮਾਲਸਰ, 13 ਮਈ (ਗੁਰਜੰਟ ਕਲਸੀ ਲੰਡੇ)-ਨਾਮਵਰ ਹਾਸ ਵਿਅੰਗ ਲੇਖਕ ਅਤੇ ਡਾਕ ਵਿਭਾਗ ਦੇ ਪਿੰਡ ਲੰਡੇ ਦੇ ਬਰਾਂਚ ਇੰਚਾਰਜ ਕੰਵਲਜੀਤ ਸਿੰਘ ਭੋਲਾ ਨੂੰ ਵਿਭਾਗ ਵਿਚ ਨਿਭਾਈਆਂ ਵਧੀਆ ਸੇਵਾਵਾਂ ਦੀ ਬਦੌਲਤ ਡਵੀਜ਼ਨ ਦੇ ਮੁੱਖ ਦਫ਼ਤਰ ਫ਼ਰੀਦਕੋਟ ਵਿਖੇ ਸੁਪਰਡੈਂਟ ਵਿਵੇਕ ਨਿਧੀ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ਜਿਸ ਵਿਚ ਇਕ ਸਰਟੀਫਿਕੇਟ ਅਤੇ ਸਨਮਾਨ ਗਿਫ਼ਟ ਦਿੱਤਾ ਗਿਆ | ਇਸ ਸਮੇਂ ਸੁਪਰਡੈਂਟ ਵਿਵੇਕ ਨਿਧੀ ਸਿੰਘ ਤੋਂ ਇਲਾਵਾ, ਸਹਾਇਕ ਸੁਪਰਡੈਂਟ ਲਖਵਿੰਦਰ ਸਿੰਘ, ਓਵਰਸੀਅਰ ਰਮਿੰਦਰਪਾਲ, ਓਵਰਸੀਅਰ ਸੁਭਾਸ਼ ਕੁਮਾਰ, ਅਮਨ ਕੋਟਕਪੂਰਾ, ਗੁਰਬਿੰਦਰ ਸਿੰਘ ਅਤੇ ਫ਼ਰੀਦਕੋਟ ਡਵੀਜ਼ਨ ਅਧੀਨ ਸਾਰੀਆਂ ਸਬ ਡਵੀਜ਼ਨਾਂ ਦੇ ਪਿੰਡਾਂ ਵਿਚ ਕੰਮ ਕਰਦੇ ਡਾਕ ਸ਼ਾਖਾਪਾਲ ਵੀ ਹਾਜ਼ਰ ਸਨ | ਇਸ ਸਮੇਂ ਸੁਪਰਡੈਂਟ ਵਿਵੇਕ ਨਿਧੀ ਸਿੰਘ ਨੇ ਕਿਹਾ ਕਿ ਡਾਕ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਬੱਚਤ ਖਾਤੇ ਅਤੇ ਹੋਰ ਸਕੀਮਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ |
ਪਿਛਲੀ ਖ਼ਬਰ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਵਲੋਂ ਮਿਊਾਸੀਪਲ ਮੁਲਾਜ਼ਮਾਂ ਦੀ ਹੜਤਾਲ ਦਾ ਸਮਰਥਨ ਅਗਲੀ ਖ਼ਬਰ ਮੀਂਹ ਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਲਈ ਸਰਕਾਰ ਪੀੜਤ ਕਿਸਾਨਾਂ ਨੂੰ ਫ਼ਸਲੀ ਮੁਆਵਜ਼ਾ ਦੇਵੇ- ਬੀ.ਕੇ.ਯੂ. ਖੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।