11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਗਲੀਆਂ 'ਚ ਘੁੰਮਦੇ ਬੇਸਹਾਰਾ ਕੁੱਤੇ ਨੇ ਲੋਕਾਂ ਦਾ ਘਰਾਂ 'ਚੋਂ ਨਿਕਲਣਾ ਕੀਤਾ ਮੁਹਾਲ •ਮੁਹੱਲੇ ਦੇ ਬੱਚਿਆਂ 'ਚ ਸਹਿਮ ਦਾ ਮਹੌਲ-ਬੱਚੇ ਹੋਏ ਘਰਾਂ 'ਚ ਕੈਦ

ਅਜੀਤ ਡੈਸਕ 15-05-2026
ਮੋਗਾ, 14 ਮਈ (ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਸੂਰਜ ਨਗਰ ਉਤਰੀ ਦੀਆਂ ਗਲੀਆਂ 'ਚ ਘੁੰਮਦੇ ਇਕ ਆਵਾਰਾ ਕੁੱਤੇ ਨੇ ਲੋਕਾਂ ਦਾ ਘਰਾਂ 'ਚੋ ਨਿਕਲਣਾ ਮੁਸ਼ਕਲ ਕੀਤਾ ਹੋਇਆ ਤੇ ਲੋਕਾਂ ਦਾ ਖ਼ਾਸ ਕਰਕੇ ਬੱਚੇ ਘਰਾਂ 'ਚੋ ਬਾਹਰ ਨਿਕਲਣ ਤੋ ਡਰ ਰਹੇ ਹਨ | ਗਲੀ ਨੰਬਰ 7, 8, 9, 10 ਸੂਰਜ ਨਗਰ ਉਤਰੀ ਮੁਹੱਲਾ ਨਿਵਾਸੀ ਨਿਰਮਲ ਸਿੰਘ ਕੋਰੇਵਾਲਾ, ਲਖਵੀਰ ਸਿੰਘ, ਓਮ ਪ੍ਰਕਾਸ਼, ਸੁਖਦਰਸ਼ਨ ਸਿੰਘ, ਜਰਮਲ ਸਿੰਘ, ਛਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਜਗਵੀਰ ਸਿੰਘ ਜੱਗਾ, ਗੁਰਮੀਤ ਸਿੰਘ, ਮੋਹਨ ਲਾਲ ਸ਼ਰਮਾ, ਹਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਹਫ਼ਤੇ ਤੋ ਇਕ ਕਾਲੇ ਰੰਗ ਦੇ ਕੁੱਤੇ ਨੂੰ ਮੁਹੱਲੇ ਵਿਚ ਕੋਈ ਛੱਡ ਗਿਆ ਜਦ ਉਹ ਕੁੱਤੇ ਨੂੰ ਭਜਾਉਂਦੇ ਹਨ ਤਾਂ ਉਹ ਫਿਰ ਵਾਪਸ ਆ ਜਾਂਦਾ ਹੈ ਅਤੇ ਗਲੀ ਵਿਚ ਆਉਂਦੇ ਜਾਂਦੇ ਬੱਚਿਆਂ ਦਾ ਪਿੱਛਾ ਕਰਦਾ ਹੈ, ਜਿਸ ਨਾਲ ਬੱਚੇ ਡਰ ਜਾਂਦੇ ਹਨ ਅਤੇ ਜਦ ਅਸੀ ਕੁੱਤੇ ਨੂੰ ਘੂਰ ਕੇ ਭਜਾਉਂਦੇ ਹਾਂ ਤਾਂ ਉਹ ਕੱਟਣ ਨੂੰ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਕੁੱਤਾ ਰਾਤ ਨੂੰ ਵੀ ਲੋਕਾਂ ਨੂੰ ਸੌਣ ਨਹੀ ਦਿੰਦਾ ਜੋ ਗਲੀਆਂ ਵਿਚ ਘੁੰਮਦਾ ਰਹਿੰਦਾ ਹੈ ਤੇ ਉਚੀ ਉਚੀ ਭੌਂਕਦਾ ਹੈ, ਜਿਸ ਨਾਲ ਮੁਹੱਲੇ ਦੇ ਬੱਚਿਆਂ ਵਿਚ ਸਹਿਮ ਦਾ ਮਹੌਲ ਹੈ ਤੇ ਬੱਚੇ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ | ਇਸ ਕੁੱਤੇ ਨੂੰ ਫੜ ਲਿਜਾਣ ਸਬੰਧੀ ਕੌਂਸਲਰ ਮੁਹੱਲੇ ਦੇ ਕੌਂਸਲਰ ਕੁਲਵਿੰਦਰ ਸਿੰਘ ਚੱਕੀਆਂ ਅਤੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਨੂੰ ਫੋਟ 'ਤੇ ਸੂਚਿਤ ਕਰ ਦਿੱਤਾ ਹੈ | ਸਮੂਹ ਮੁਹੱਲਾ ਨਿਵਾਸੀਆਂ ਨੇ ਨਗਰ ਨਿਗਮ ਪਰੇਸ਼ਾਨ ਨੂੰ ਬੇਨਤੀ ਕੀਤੀ ਹੈ ਕਿ ਕੁੱਤੇ ਨੂੰ ਜਲਦੀ ਤੋ ਜਲਦੀ ਫੜ ਕੇ ਕਿਸੇ ਹੋਰ ਥਾਂ 'ਤੇ ਛੱਡਿਆ ਜਾਵੇ ਤਾਂ ਜੋ ਮੁਹੱਲੇ ਨਿਵਾਸੀ ਤੇ ਬੱਚਿਆਂ ਨੂੰ ਪ੍ਰੇਸ਼ਾਨੀ ਤੋ ਨਿਜਾਤ ਮਿਲ ਸਕੇ |
ਪਿਛਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।