ਕਿਸ਼ਨਪੁਰਾ ਕਲਾਂ, 15 ਮਈ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਸਿਟੀ ਟਾਪਰ ਅਤੇ ਜ਼ਿਲ੍ਹਾ ਪੱਧਰੀ ਮੱਲਾਂ ਮਾਰਨ ਵਾਲੇ ਹਿਊਮੈਨਟੀ, ਕਾਮਰਸ ਅਤੇ ਮੈਡੀਕਲ, ਨਾਨ-ਮੈਡੀਕਲ ਦੇ ਵਿਦਿਆਰਥੀ ਆਪਣੇ ਆਉਣ ਵਾਲੇ ਭਵਿੱਖ ਲਈ ਵੱਡੇ ਸੁਪਨੇ ਦੇਖ ਰਹੇ ਹਨ ਜਿਨ੍ਹਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਮਨਦੀਪ ਕੌਰ ਹਿਊਮੈਨਟੀ (99.4 ਫ਼ੀਸਦੀ) ਲੈ ਕੇ ਯੂ.ਪੀ.ਐਸ.ਈ. ਜਾਂ ਪੀ.ਸੀ.ਐਸ. ਅਫ਼ਸਰ ਬਣ ਕੇ ਆਪਣੇ ਦੇਸ ਦੀ ਸੇਵਾ ਕਰਨ ਦੀ ਇੱਛੁਕ ਹੈ | ਇਸ ਦੇ ਨਾਲ ਹੀ ਇਸੇ ਗਰੁੱਪ ਦੀ ਅਵਨੀਤ ਕੌਰ ਐਲ.ਐਲ. ਬੀ ਕਰਕੇ ਕਾਨੂੰਨ ਦੇ ਖੇਤਰ ਵਿਚ ਨਾਮਣਾ ਖੱਟਣ ਦਾ ਸੁਪਨਾ ਲੈ ਕੇ ਅੱਗੇ ਤੁਰੀ ਹੈ | ਕਾਮਰਸ ਗਰੁੱਪ ਦੀ ਮਹਿਕਵੀਰ ਕੌਰ (98 ਫ਼ੀਸਦੀ) ਲੈ ਕੇ ਬੈਂਕਿੰਗ ਖੇਤਰ ਵਿਚ ਜਾ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀ ਹੋਈ ਉੱਚ-ਮੁਕਾਮ ਤੱਕ ਪਹੁੰਚਣਾ ਚਾਹੁੰਦੀ ਹੈ | ਇਸੇ ਗਰੁੱਪ ਦੀ ਵਿਦਿਆਰਥਣ ਪ੍ਰਭਦੀਪ ਕੌਰ (97.2 ਫ਼ੀਸਦੀ) ਲੈ ਕੇ ਸੀ.ਏ. (ਚਾਰਟਡ ਅਕਾਉਂਟੈਂਟ) ਦਾ ਸੁਪਨਾ ਪੂਰਾ ਕਰਨ ਦੀ ਇੱਛੁਕ ਹੈ | ਇਸੇ ਤਹਿਤ ਸਾਇੰਸ ਗਰੁੱਪ ਦੀ ਜਸਮੀਤ ਕੌਰ ਬੀ.ਐਸ.ਈ. ਨਰਸਿੰਗ ਕਰਕੇ ਮੈਡੀਕਲ ਲਾਈਨ ਦਾ ਹਿੱਸਾ ਬਣਨ ਦੀ ਚਾਹਵਾਨ ਹੈ ਇਸ ਦੇ ਨਾਲ ਹੀ ਜਸ਼ਨਪ੍ਰੀਤ ਸਿੰਘ ਡਾਟਾ ਸਾਇੰਸਦਾਨ ਬਣ ਕੇ ਦੇਸ ਲਈ ਕੁਝ ਨਵਾਂ ਕਰਨ ਸੁਪਨਾ ਪਰੋਅ ਰਿਹਾ ਹੈ | ਇੱਥੇ ਇੱਕ ਗੱਲ ਵਿਚਾਰਨ ਵਾਲੀ ਦੇਖੀ ਕਿ ਸਾਰੇ ਹੀ ਵਿਦਿਆਰਥੀਆਂ ਨੇ ਆਪਣੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਸਿਹਰਾ ਆਪਣੇ ਅਣਥੱਕ ਮਿਹਨਤੀ ਅਧਿਆਪਕਾਂ ਦੇ ਸਿਰ ਬੰਨਿ੍ਹਆਂ ਉਨ੍ਹਾਂ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅਧਿਆਪਕ ਸਾਡੇ ਹਰ ਸੁਪਨੇ ਨੂੰ ਪੂਰਾ ਕਰਨ ਦਾ ਵੱਡਾ ਜਰੀਆ ਬਣਦੇ ਹਨ | ਉਨ੍ਹਾਂ ਦੀ ਕਹੀ ਗੱਲ ਨੂੰ ਹਮੇਸ਼ਾ ਮੰਨ ਕੇ ਪੜਾਈ ਕਰਨੀ ਚਾਹੀਦੀ ਹੈ | ਉਨ੍ਹਾਂ ਮੈਨੇਜਮੈਂਟ ਅਤੇ ਪਿੰ੍ਰਸੀਪਲ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ | ਅਤੇ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਲਈ ਵੇਖੇ ਸੁਪਨਿਆਂ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਇਹ ਵਿਦਿਆਰਥੀ ਇਸ ਤੋਂ ਪਿੱਛੇ ਵਾਲੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਹਮੇਸ਼ਾ ਰਾਹ ਦਸੇਰੇ ਬਣ ਕੇ ਖੜੇ ਹਨ ਜੋ ਉਹ ਵੀ ਇਨ੍ਹਾਂ ਦੀ ਪੈੜ ਵਿਚ ਪੈਰ ਧਰਦਿਆਂ ਆਉਣ ਵਾਲੇ ਸਾਲਾਂ ਵਿਚ ਅਜਿਹੇ ਨਤੀਜੇ ਆਪਣੇ ਨਾਮ ਕਰਵਾਉਣਗੇ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦੱਸਿਆ |