ਮੋਗਾ, 15 ਮਈ (ਗੁਰਤੇਜ ਸਿੰਘ ਬੱਬੀ)-ਕਾਸੋ ਓਪਰੇਸ਼ਨ ਦੌਰਾਨ ਸਬ ਡਵੀਜ਼ਨ ਧਰਮਕੋਟ ਵਿਚ ਡਰੱਗ ਹਾਟ ਸਪਾਟ ਏਰੀਆ ਦੀ ਸਰਚ ਦੌਰਾਨ ਡਰੱਗ/ਸ਼ਰਾਬ ਦੇ 8 ਮੁਕੱਦਮੇ ਦਰਜ ਕਰ ਕੇ 10 ਦੋਸ਼ੀਆਂ ਨੂੰ ਕਾਬੂ ਕਰ ਕੇ 53 ਗਰਾਮ ਹੈਰੋਇਨ, 350 ਨਸ਼ੀਲੀਆਂ ਗੋਲੀਆਂ, 10 ਹਜ਼ਾਰ ਡਰੱਗ ਮਨੀ ਅਤੇ 180 ਲੀਟਰ ਲਾਹਣ, 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਵਾਈ ਗਈ | ਸਰਤਾਜ ਸਿੰਘ ਚਾਹਲ ਐਸ.ਐਸ.ਪੀ. ਮੋਗਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਡਵੀਜ਼ਨ ਧਰਮਕੋਟ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਪਿੰਡਾਂ ਦੇ ਪਹਿਰੇਦਾਰ ਚਲਾਈ ਗਈ ਮੁਹਿੰਮ ਦੌਰਾਨ ਕਰਵਾਈ ਕਰਦੇ ਹੋਏ 5 ਮਈ ਤੋਂ 14 ਮਈ 2026 ਤੱਕ ਤੱਕ ਡਰੱਗ ਦੇ 8 ਮੁਕੱਦਮੇ ਦਰਜ ਕਰ ਕੇ 10 ਦੋਸ਼ੀਆਂ ਨੂੰ ਕਾਬੂ ਕਰ ਕੇ 53 ਗਰਾਮ ਹੈਰੋਇਨ, 350 ਨਸ਼ੀਲੀਆਂ ਗੋਲੀਆਂ ਅਤੇ 10 ਹਜ਼ਾਰ ਡਰੱਗ ਮਨੀ ਬਰਾਮਦ ਕਰਵਾਏ ਗਏ | ਸ਼ਰਾਬ ਦੇ ਧੰਦੇ ਕਰਨ ਵਾਲਿਆਂ ਖ਼ਿਲਾਫ਼ 2 ਮੁਕੱਦਮੇ ਦਰਜ ਕਰ ਕੇ 4 ਦੋਸ਼ੀਆਂ ਨੂੰ ਕਾਬੂ ਕਰ ਕੇ 180 ਲੀਟਰ ਲਾਹਣ ਅਤੇ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਵਾਈ ਗਈ | ਲੋਕਾਂ ਨੂੰ ਵੀ ਨਸ਼ਾ ਵਿਰੁੱਧ ਪੁਲਿਸ ਵਲੋਂ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਹੈ | ਜੇਕਰ ਕਿਸੇ ਪਿੰਡ/ਮੁਹੱਲੇ ਵਿਚ ਨਸ਼ਾ ਵੇਚਣ ਵਾਲਿਆਂ/ਸਮਗਲਰਾਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ | ਪੁਲਿਸ ਵਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |