ਮੋਗਾ, 15 ਮਈ (ਸੁਰਿੰਦਰਪਾਲ ਸਿੰਘ)-ਜੈ ਸ੍ਰੀ ਸ਼ਿਆਮ ਸੇਵਾ ਮੰਡਲ ਵਲੋਂ ਪ੍ਰਤਾਪ ਰੋਡ 'ਤੇ ਕੜ੍ਹੀ-ਚਾਵਲ ਭੰਡਾਰੇ ਦਾ ਆਯੋਜਨ ਕੀਤਾ ਗਿਆ | ਵਾਰਡ 38 ਦੇ ਕੌਂਸਲਰ ਸਾਹਿਲ ਅਰੋੜਾ, ਜੋ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ, ਨੇ ਯਾਤਰੀਆਂ ਨੂੰ ਕੜ੍ਹੀ-ਚਾਵਲ ਵੰਡਿਆ ਅਤੇ ਮੰਡਲ ਵਲੋਂ ਕੀਤੇ ਜਾ ਰਹੇ ਦਾਨੀ ਕਾਰਜਾਂ ਦੀ ਸ਼ਲਾਘਾ ਕੀਤੀ | ਕੌਂਸਲਰ ਸਾਹਿਲ ਅਰੋੜਾ ਨੇ ਕਿਹਾ ਕਿ ਯਾਤਰੀਆਂ ਅਤੇ ਰਾਹਗੀਰਾਂ ਨੂੰ ਭੋਜਨ ਪ੍ਰਦਾਨ ਕਰਨਾ ਇਕ ਸ਼ਲਾਘਾਯੋਗ ਕੰਮ ਹੈ ਅਤੇ ਹਰ ਕਿਸੇ ਨੂੰ ਅਜਿਹੇ ਸਮਾਜਿਕ ਉਪਰਾਲਿਆਂ ਦਾ ਸਮਰਥਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਮੰਡਲ ਦੇ ਪ੍ਰਧਾਨ ਐਡਵੋਕੇਟ ਜੈ ਗੋਇਲ ਨੇ ਕਿਹਾ ਕਿ ਇਸ ਭੰਡਾਰੇ ਦੇ ਆਯੋਜਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯਾਤਰੀਆਂ ਨੂੰ ਪੂਰਾ ਅਤੇ ਸੰਤੁਸ਼ਟੀਜਨਕ ਭੋਜਨ ਮਿਲੇ | ਉਨ੍ਹਾਂ ਕਿਹਾ ਕਿ ਮੰਡਲ ਜਲਦੀ ਹੀ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਵੱਖ-ਵੱਖ ਪਵਿੱਤਰ ਸਥਾਨਾਂ 'ਤੇ ਲਿਜਾਣ ਲਈ ਇਕ ਬੱਸ ਯਾਤਰਾ ਦਾ ਆਯੋਜਨ ਕਰੇਗਾ | ਇਸ ਮੌਕੇ ਦੇਵਕਰਨ ਮਿੱਤਲ, ਪ੍ਰੋ. ਸੁਰੇਸ਼ ਬਾਂਸਲ, ਕੌਂਸਲਰ ਸਾਹਿਲ ਅਰੋੜਾ, ਹਰੀ ਓਮ ਮਿੱਤਲ, ਅਸ਼ਵਨੀ ਗੁਪਤਾ, ਸੁਸ਼ੀਲ ਮਿੱਢਾ, ਸੌਰਭ ਗੋਇਲ, ਸ਼ਿਵ ਟੰਡਨ, ਅਮਨ ਮਦਾਨ, ਸ਼ੁਭਮ ਗੁਪਤਾ, ਮਾਣਕ ਸ਼ਾਹ ਬਾਂਸਲ, ਜਤਿੰਦਰ ਪੁਰੀ, ਦੀਪਕ ਗਰਗ, ਹਰਸ਼ਿਤ, ਗੁਲਾਟੀ ਅਕੈਡਮੀ, ਹੈਪੀ ਊਸ਼ਾ ਮਿੱਤਲ, ਪਿ੍ੰ. ਬਾਂਸਲ, ਰਾਜਨ ਗੋਇਲ, ਨਿਤਿਨ ਜੈਨ, ਦੀਪਕ ਗਰਗ ਤੇ ਹੋਰ ਹਾਜ਼ਰ ਸਨ |