ਮੋਗਾ, 17 ਮਈ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਖੋਸਾ ਜ਼ਿਲ੍ਹਾ ਮੋਗਾ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮੋਗਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੁਰਦਰਸ਼ਨ ਸਿੰਘ ਕਾਲੇਕੇ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉੱਗੋਕੇ, ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਬਲਵੀਰ ਸਿੰਘ ਧੂੜਕੋਟ, ਬਲਾਕ ਮੋਗਾ-2 ਦੇ ਪ੍ਰਧਾਨ ਰਣਵੀਰ ਸਿੰਘ ਰਾਣਾ ਘੱਲ ਕਲਾਂ, ਰਵਿੰਦਰ ਸਿੰਘ ਗੁਲਾਬ ਸਿੰਘ ਵਾਲਾ, ਸੋਹਣ ਸਿੰਘ ਪੰਮੀ ਪ੍ਰਧਾਨ ਸੇਖਾ, ਸਰਬਣ ਸਿੰਘ ਲੰਡੇ, ਹਰਜਿੰਦਰ ਸਿੰਘ ਘੋਲੀਆ, ਤਰਲੋਚਨ ਸਿੰਘ ਸਮਾਧ ਭਾਈ, ਮੇਜਰ ਸਿੰਘ ਦੀਦਾਰੇ ਵਾਲਾ ਆਦਿ ਬੁਲਾਰਿਆਂ ਨੇ ਹੱਦ ਕਰਜ਼ੇ ਵਧਾਉਣ ਸਬੰਧੀ ਸਰਕਾਰ ਅਤੇ ਬੈਂਕਾਂ ਵਿਚ ਪਏ ਰੇੜਕੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ | ਇਸ ਲਈ ਸਰਕਾਰ ਨੂੰ ਇਸ ਸਬੰਧੀ ਠੋਸ ਕਦਮ ਚੁੱਕਣੇ ਚਾਹੀਦੇ ਹਨ | ਇਸ ਤੋਂ ਇਲਾਵਾ ਕਰਜ਼ਾਈ ਕਿਸਾਨਾਂ ਨੂੰ ਸਰਕਾਰ ਵਲੋਂ ਕਰਜ਼ੇ ਮੋੜਨ ਸਬੰਧੀ ਡਰਾਉਣ ਧਮਕਾਉਣ ਦੀ ਨੀਤੀ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੇ ਹੱਥਕੰਡੇ ਨਹੀਂ ਅਪਣਾਉਣੇ ਚਾਹੀਦੇ ਕਿਉਂਕਿ ਕਿਸਾਨ ਹਰ ਹਾਲਤ ਵਿਚ ਕਰਜ਼ੇ ਦੀ ਰਕਮ ਮੋੜਨ ਨੂੰ ਤਿਆਰ ਹਨ ਪਰ ਕੁਦਰਤੀ ਕਰੋਪੀਆਂ ਕਰ ਕੇ ਹੋਏ ਨੁਕਸਾਨ ਕਰ ਕੇ ਹਾਲ ਦੀ ਘੜੀ ਕਿਸਾਨ ਕਰਜ਼ਾ ਮੋੜਨ ਦੇ ਅਸਮਰਥ ਹਨ | ਜੇਕਰ ਸਰਕਾਰ ਕਿਸੇ ਵੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜਥੇਬੰਦੀ ਕਿਸਾਨਾਂ ਨਾਲ ਡਟ ਕੇ ਖੜ੍ਹੇਗੀ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਲਖਵੀਰ ਸਿੰਘ ਕੋਮਲ ਨੇ ਨਿਭਾਈ | ਇਸ ਮੌਕੇ ਜਗਜੀਤ ਸਿੰਘ ਰਣੀਆਂ ਮੀਤ ਪ੍ਰਧਾਨ ਪੰਜਾਬ, ਬਲਾਕ ਪ੍ਰਧਾਨ ਸੁਰਜੀਤ ਸਿੰਘ ਵਿਰਕ, ਸੁਖਮੰਦਰ ਸਿੰਘ ਸਾਫੂਵਾਲਾ, ਮਹਿੰਦਰ ਸਿੰਘ ਦੀਪਾ, ਬਲਵਿੰਦਰ ਸਿੰਘ ਕਾਲੇਕੇ ਜ਼ਿਲ੍ਹਾ ਖ਼ਜ਼ਾਨਚੀ, ਸਰਬਾ ਰਾਮੰੂਵਾਲਾ, ਤੇਜ ਸਿੰਘ ਰਹਿਲ, ਤਾਰ ਸਿੰਘ ਗੁਲਾਬ ਸਿੰਘ ਵਾਲਾ, ਮਨਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਜਗਤਾਰ ਸਿੰਘ ਘੋਲੀਆ, ਦਰਸ਼ਨ ਸਿੰਘ ਸੇਖਾ, ਕਰਮ ਸਿੰਘ ਸੇਖਾ, ਹਿੰਦਰੀ ਪੱਤੋ, ਬਲਵਿੰਦਰ ਸਿੰਘ ਰੋਡੇ, ਗੁਰਜੰਟ ਸਿੰਘ ਘੱਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |