ਨਿਹਾਲ ਸਿੰਘ ਵਾਲਾ, 17 ਮਈ (ਸੁਖਦੇਵ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਲਵਾ ਜ਼ੋਨ 1 ਦੇ ਪ੍ਰਧਾਨ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਨੂੰ ਮਜ਼ਬੂਤ ਕਰਨ ਲਈ ਮਾਲਵਾ ਜ਼ੋਨ-1 (ਐਸ.ਸੀ. ਵਿੰਗ) ਦੇ ਨਵੇਂ ਨਿਯੁਕਤ ਕੀਤੇ ਵੱਖ-ਵੱਖ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕਰਨ ਲਈ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਦੇ ਗ੍ਰਹਿ ਵਿਖੇ ਵਿਸ਼ੇਸ਼ ਸਮਾਗਮ ਰੱਖਿਆ ਗਿਆ | ਇਸ ਮੌਕੇ ਇਕੱਤਰ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਕਿਹਾ ਪਾਰਟੀ 'ਚ ਲੰਬੇ ਸਮੇਂ ਤੋਂ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਵੱਖ-ਵੱਖ ਅਹੁਦੇ ਦੇ ਕੇ ਮਾਣ ਸਤਿਕਾਰ ਦਿੱਤਾ ਗਿਆ ਹੈ ਤਾਂ ਕਿ ਭਵਿੱਖ 'ਚ ਪੰਜਾਬ ਅੰਦਰ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਪੱਧਰ 'ਤੇ ਜਿੱਤ ਮਿਲ ਸਕੇ ਅਤੇ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ | ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਖੇਤਰੀ ਪਾਰਟੀ ਹੈ ਜੋ ਕਿ ਸੂਬੇ ਦੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਦੂਰ ਅੰਦੇਸ਼ੀ ਸੋਚ ਨਾਲ ਫ਼ੈਸਲੇ ਲੈਂਦੀ ਹੈ ਉੱਥੇ ਪਾਰਟੀ ਅੰਦਰ ਹਰ ਵਰਗ ਨੂੰ ਨੁਮਾਇੰਦਗੀ ਦੇਣ ਲਈ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ | ਇਸ ਮੌਕੇ ਮਾਲਵਾ ਜ਼ੋਨ-1 (ਐਸ.ਸੀ. ਵਿੰਗ) ਦੇ ਨਵ ਨਿਯੁਕਤ ਅਹੁਦੇਦਾਰ ਸੀਨੀ.ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਰਣੀਆਂ, ਸੀਨੀ.ਮੀਤ ਪ੍ਰਧਾਨ ਅਜਮੇਰ ਸਿੰਘ ਦੀਨਾਂ, ਮੀਤ ਪ੍ਰਧਾਨ ਪ੍ਰੀਤਮ ਸਿੰਘ ਢੁੱਡੀਕੇ, ਮੀਤ ਪ੍ਰਧਾਨ ਪੂਰਨ ਸਿੰਘ ਪੱਤੋ, ਜਨਰਲ ਸਕੱਤਰ ਡਾ. ਨਿਰਮਲ ਸਿੰਘ ਅਜੀਤਵਾਲ, ਪ੍ਰਚਾਰ ਸਕੱਤਰ ਰਾਜੂ ਸ਼ਾਂਤ, ਜਥੇਬੰਦਕ ਸਕੱਤਰ ਰਵੀਇੰਦਰਜੀਤ ਸਿੰਘ ਬੱਧਨੀ, ਜਥੇਬੰਦਕ ਸਕੱਤਰ ਜਗਤਾਰ ਸਿੰਘ ਤਾਰੀ ਚੂਹੜਚੱਕ, ਜਨਰਲ ਸਕੱਤਰ ਡਾ. ਜਗਮੋਹਣ ਸਿੰਘ ਧੂੜਕੋਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਨਰਿੰਦਰ ਕੌਰ ਰਣੀਆਂ, ਸਾਬਕਾ ਸਰਪੰਚ ਗੁਰਮੀਤ ਸਿੰਘ ਭੋਲਾ ਦੀਨਾਂ, ਸਾਬਕਾ ਸਰਪੰਚ ਅਜੀਤਪਾਲ ਸਿੰਘ ਰਣੀਆਂ, ਪਿ੍ੰਸੀਪਲ ਚਰਨਜੀਤ ਸਿੰਘ ਡਾਲਾ, ਸਰਪੰਚ ਬਲਜੀਤ ਸਿੰਘ ਚੁਗਾਵਾਂ, ਯੂਥ ਆਗੂ ਜਸਦੀਪ ਸਿੰਘ ਡਾਲਾ, ਐਡਵੋਕੇਟ ਅਮਨਿੰਦਰ ਸਿੰਘ ਬੁੱਟਰ, ਸਰਪੰਚ ਕੁਲਦੀਪ ਸਿੰਘ ਮਧੇਕੇ, ਪ੍ਰਧਾਨ ਰੁਪਿੰਦਰ ਸਿੰਘ ਦੀਦਾਰੇ ਵਾਲਾ, ਅਮਰਜੀਤ ਸਿੰਘ ਦੀਦਾਰੇ ਵਾਲਾ, ਸਾਬਕਾ ਸਰਪੰਚ ਬਲਦੇਵ ਸਿੰਘ ਖੋਟੇ, ਸਰਪੰਚ ਹਰਜਿੰਦਰ ਸਿੰਘ ਖੋਟੇ, ਜਸਵਿੰਦਰ ਸਿੰਘ ਖੋਟੇ, ਪ੍ਰਧਾਨ ਵਿਜੇ ਕੁਮਾਰ, ਸੁਖਦੇਵ ਸਿੰਘ ਰਣਸੀਂਹ, ਜਗਸੀਰ ਸਿੰਘ ਦੀਪਾ ਦੀਨਾਂ, ਰਾਮ ਸਿੰਘ ਪੱਤੋ, ਬਲਵੀਰ ਸਿੰਘ ਪੱਤੋ, ਕਰਮ ਸਿੰਘ ਪੱਤੋ, ਮੁਖਤਿਆਰ ਸਿੰਘ ਭਾਗੀਕੇ, ਪਿ੍ਤਪਾਲ ਸਿੰਘ ਪੱਤੋ, ਰਵਿੰਦਰ ਸਿੰਘ ਪੱਤੋ, ਇੰਦਰਜੀਤ ਸਿੰਘ ਭਾਗੀਕੇ, ਪੂਰਨ ਸਿੰਘ ਪੱਤੋ, ਪਰਮਜੀਤ ਸਿੰਘ ਪੱਤੋ, ਮੋਹਨ ਲਾਲ ਰੌਂਤਾ, ਪ੍ਰਧਾਨ ਕੇਵਲ ਸਿੰਘ ਬੁਰਜ ਹਮੀਰਾ, ਜਥੇਦਾਰ ਗੁਰਮੇਲ ਸਿੰਘ ਬਾਰੇਵਾਲਾ, ਕੁਲਦੀਪ ਸਿੰਘ ਬਾਰੇਵਾਲਾ, ਹਾਕਮ ਸਿੰਘ ਬਾਰੇਵਾਲਾ ਆਦਿ ਹਾਜ਼ਰ ਸਨ |