17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ-ਕੈਬਨਿਟ ਮੰਤਰੀ ਮੁੰਡੀਆਂ ਨੇ ਕੋਟ ਈਸੇ ਖਾਂ ਵਿਖੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ

ਅਜੀਤ ਡੈਸਕ 19-05-2026
ਕੋਟ ਈਸੇ ਖਾਂ, 18 ਮਈ (ਗੁਰਮੀਤ ਸਿੰਘ ਖ਼ਾਲਸਾ)-ਨਗਰ ਪੰਚਾਇਤ ਕੋਟ ਈਸੇ ਖਾਂ ਦੀਆਂ 26 ਮਈ ਨੂੰ ਪੈਣ ਜਾ ਰਹੀਆਂ ਵੋਟਾਂ ਦੇ ਸਬੰਧ ਵਿਚ ਚੋਣ ਪ੍ਰਚਾਰ ਵਿਚ ਹੋਰ ਤੇਜ਼ੀ ਲਿਆਉਣ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਵਿਚ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਲਈ ਕਾਰਪੋਰੇਸ਼ਨ ਅਤੇ ਨਗਰ ਚੋਣਾਂ ਲਈ ਪਾਰਟੀ ਵਲੋਂ ਜ਼ਿਲ੍ਹਾ ਮੋਗਾ ਦੇ ਅਬਜ਼ਰਵਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵਿਸ਼ੇਸ਼ ਤੌਰ 'ਤੇ ਪੁੱਜੇ | ਉਦਘਾਟਨ ਤੋਂ ਪਹਿਲਾਂ ਸਥਾਨਕ ਜ਼ੀਰਾ ਰੋਡ 'ਤੇ ਸੁਮੀਤ ਕੁਮਾਰ ਬਿੱਟੂ ਮਲਹੋਤਰਾ ਦੇ ਜੀ.ਐਮ ਫੈਮਲੀ ਹਾਲ ਵਿਖੇ ਹੋਈ ਵਿਸ਼ਾਲ ਇਕੱਤਰਤਾ ਦੌਰਾਨ ਸੰਬੋਧਨ ਕਰਦਿਆਂ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਆਪ ਸਰਕਾਰ ਵਲੋਂ ਜਿੱਥੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਬੂਰ ਪਿਆ, ਉੱਥੇ ਹੀ ਨਸ਼ੇ ਨੂੰ ਜੜੋਂ੍ਹ ਪੁੱਟਣ, ਸੂਬੇ ਦੀ ਤਰੱਕੀ, ਖ਼ੁਸ਼ਹਾਲੀ ਤੇ ਲੋਕ ਭਲਾਈ ਯੋਜਨਾਵਾਂ ਲਈ ਸਭ ਤੋਂ ਵੱਧ ਕੰਮ ਕਰਕੇ ਪਾਰਟੀ ਲੋਕਾਂ ਦੀਆਂ ਆਸਾਂ 'ਤੇ ਖਰੀ ਉੱਤਰੀ | ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਹਰ ਛੋਟੀ ਵੱਡੀ ਚੋਣ ਵਿਚ ਹੁਣ ਕੋਈ ਮੁੱਦਾ ਨਹੀਂ ਹੁੰਦਾ, ਬੱਸ ਲੋਕਾਂ ਦਾ ਧਿਆਨ ਭਟਕਾਉਣ ਲਈ ਬੇਫਜ਼ੂਲ ਬਿਆਨਬਾਜ਼ੀਆਂ ਤੱਕ ਹੀ ਸੀਮਤ ਰਹਿ ਚੁੱਕੇ ਹਨ | ਉਨ੍ਹਾਂ ਨੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਲਕਾ ਧਰਮਕੋਟ ਨੂੰ ਇਕ ਮਿਹਨਤੀ, ਇਮਾਨਦਾਰ ਤੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਕੰਮ ਆਉਣ ਵਾਲਾ ਆਗੂ ਮਿਲਿਆ ਹੈ ਤੇ ਵੱਡੀ ਪੱਧਰ ਵਿਚ ਵਿਕਾਸ ਕਾਰਜ ਸਿਰੇ ਚਾੜ ਕੇ ਉਨ੍ਹਾਂ ਨੇ ਹਲਕਾ ਧਰਮਕੋਟ ਦੀ ਕਾਇਆ ਕਲਪ ਕਰ ਦਿੱਤੀ | ਅੰਤ 'ਚ ਉਨ੍ਹਾਂ ਕਿਹਾ ਕਿ ਇਨ੍ਹਾਂ ਨਗਰ ਚੋਣਾਂ ਵਿਚ ਭਾਵੇਂ ਕਿ ਆਪ ਉਮੀਦਵਾਰਾਂ ਨਾਲ ਕੀਤੇ ਕੰਮਾਂ ਸਦਕਾ ਲੋਕ ਡਟ ਕੇ ਖੜੇ ਹਨ ਪਰ ਉਹ ਹੋਰ ਵੀ ਮਿਹਨਤ ਨਾਲ ਕੰਮ ਕਰਨ ਤਾਂ ਜੋ ਜਿੱਤ ਦਾ ਅੰਤਰ ਹੋਰ ਵੱਡਾ ਹੋਵੇ | ਇਸ ਮੌਕੇ ਬੋਲਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸ਼ਹਿਰ ਵਾਸੀਆਂ ਨਾਲ ਜੋ ਵਾਅਦੇ ਕੀਤੇ ਸਨ, ਉਸ ਤੋਂ ਵੀ ਵੱਧ ਕੇ ਕੰਮ ਕਰਦਿਆਂ ਸ਼ਹਿਰ ਦੇ ਸੀਵਰੇਜ, ਬੱਸ ਅੱਡਾ, ਚੰਗੇ ਪਾਰਕ, ਗਲੀਆਂ ਨਾਲੀਆਂ, ਲਾਈਟਾਂ, ਹਰਿਆਲੀ ਤੇ ਭਲਾਈ ਯੋਜਨਾਵਾਂ ਲਈ ਵਧੀਆ ਢੰਗ ਨਾਲ ਤੇ ਬਿਨਾਂ ਪੱਖਪਾਤ ਤੋਂ ਕੰਮ ਕਰਕੇ ਦਿਖਾਏ ਹਨ ਤੇ ਇਨ੍ਹਾਂ ਨਗਰ ਚੋਣਾਂ ਵਿਚ ਸਾਡੇ ਐਮ.ਸੀ. ਪਦ ਦੇ ਉਮੀਦਵਾਰ ਕੰਮਾਂ ਦੇ ਆਧਾਰ 'ਤੇ ਇਸ ਵਾਰ ਲੋਕਾਂ ਤੋਂ ਵੋਟ ਲੈਣਗੇ | ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਸਟੇਜ ਸਕੱਤਰ ਚੇਅਰਮੈਨ ਅਮਨ ਪੰਡੋਰੀ, ਚੇਅਰਮੈਨ ਵਿਜੇ ਕੁਮਾਰ ਧੀਰ, ਪ੍ਰਕਾਸ਼ ਸਿੰਘ ਰਾਜਪੂਤ ਆਦਿ ਆਗੂਆਂ ਨੇ ਵੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਇੱਥੇ ਪੁੱਜਣ ਲੂ'ਤੇ ਧੰਨਵਾਦ ਕੀਤਾ, ਉੱਥੇ ਹੀ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੂੰ ਇੰਨਾ ਵਧੀਆ ਲੀਡਰ ਮਿਲਿਆ ਕਿ ਕੀਤੇ ਕੰਮਾਂ ਸਦਕਾ ਸਾਥੀਆਂ ਤੇ ਵਲੰਟੀਅਰਾਂ ਦਾ ਮਾਣ ਸਿਰ ਨਾਲ ਉੱਚਾ ਹੁੰਦਾ ਹੈ | ਇਸ ਮੌਕੇ ਉਨ੍ਹਾਂ ਵਲੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਚੇਅਰਮੈਨ ਬਰਿੰਦਰ ਸਿੰਘ ਮੱਦੋਕੇ ਤੇ ਹੋਰਨਾਂ ਆਗੂਆਂ ਦਾ ਸਨਮਾਨ ਕੀਤਾ ਗਿਆ | ਅੰਤ 'ਚ ਸ਼ਹਿਰ ਦੇ 13 ਵਾਰਡਾਂ ਤੋਂ ਚੋਣ ਲੜਨ ਵਾਲੇ ਆਪ ਉਮੀਦਵਾਰਾਂ ਦਾ ਵਿਸ਼ੇਸ਼ ਸਨਮਾਨ ਹੋਇਆ | ਇਸ ਸਮਾਗਮ ਵਿੱਚ ਅਤੇ ਦਫ਼ਤਰ ਦੇ ਉਦਘਾਟਨ ਸਮੇਂ ਸਰਪੰਚ ਸਤਵੀਰ ਸਿੰਘ ਸੱਤੀ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ, ਸਰਪੰਚ ਮਲੂਕ ਸਿੰਘ ਮਸਤੇਵਾਲਾ, ਸਰਪੰਚ ਇਕਬਾਲ ਸਿੰਘ ਢੋਲੇਵਾਲਾ, ਸਰਪੰਚ ਅਮਨ ਕਾਦਰਵਾਲਾ, ਚੇਅਰਮੈਨ ਹਰਪ੍ਰੀਤ ਰਿੱਕੀ, ਸਤਨਾਮ ਸਿੰਘ ਭੁੱਲਰ ਚੇਅਰਮੈਨ ਬਲਾਕ ਸੰਮਤੀ, ਆਪ ਉਮੀਦਵਾਰ ਤੇ ਚੇਅਰਮੈਨ ਕਪਿਲ ਮਹਿਤਾ, ਸਾਬਕਾ ਕੌਂਸਲਰ ਰਾਜਨ ਵਰਮਾ, ਪਿ੍ੰਸ ਸਦਿਊੜਾ, ਸਚਿਨ ਧੀਰ, ਪੰਕਜ ਛਾਬੜਾ, ਪ੍ਰਦੀਪ ਪਲਤਾ, ਸੁੱਚਾ ਸਿੰਘ ਪੁਰਬਾ, ਮੁਕੇਸ਼ ਰਾਜੂ ਸਚਦੇਵਾ, ਭਾਊ ਵਿਜੇ ਕਾਲੜਾ, ਠੇਕੇਦਾਰ ਸ਼ਿੰਦੂ ਭੱਟੀ, ਸੁਰਜੀਤ ਸਿੰਘ ਵਿਰਕ, ਚੇਅਰਮੈਨ ਮਨਜਿੰਦਰ ਵਿਰਕ, ਡਾ. ਸੁਰਜੀਤ ਸਿੰਘ ਰਾਮਗੜ੍ਹ, ਸੁਰਿੰਦਰਪਾਲ ਸਚਦੇਵਾ, ਜੱਗਾ ਲਾਟੀ ਸਦਰਕੋਟ, ਜਰਨੈਲ ਸਿੰਘ ਰਾਜਪੂਤ, ਦੇਸ ਰਾਜ ਟੱਕਰ, ਅਮਨ ਟੱਕਰ, ਗੋਪੀ ਮਾਨ ਦਾਤੇਵਾਲ, ਇਕੱਤਰ ਸਿੰਘ ਘਲੋਟੀ ਮੈਂਬਰ ਬਲਾਕ ਸੰਮਤੀ, ਸਰਪੰਚ ਬਲਦੇਵ ਬਲਖੰਡੀ, ਲਖਪਤ ਰਾਏ ਮਲਹੋਤਰਾ, ਵਿਨੋਦ ਮਲਹੋਤਰਾ, ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਵਿੰਗ, ਚੇਅਰਮੈਨ ਸੁਖਦੇਵ ਸਿੰਘ ਖੋਸਾ, ਹਰਪ੍ਰੀਤ ਕੌਰ ਬਲਾਕ ਪ੍ਰਧਾਨ, ਹਰਮੇਸ਼ ਮਲਹੋਤਰਾ, ਬਿਕਰਮ ਸ਼ਰਮਾ, ਵਿਜੇ ਜੁਨੇਜਾ, ਗਗਨ ਅਰੋੜਾ, ਹਿੰਦ ਧਾਲੀਵਾਲ, ਡਾ. ਗੁਰਮੀਤ ਸਿੰਘ, ਤਿਲਕ ਰਾਜ ਗੁਲਾਟੀ, ਸਰਪੰਚ ਗੁਰਸੇਵਕ ਖੋਸਾ, ਰਣਜੀਤ ਮਣੀ ਛਾਬੜਾ, ਦੀਪਕ ਅਰੋੜਾ, ਨਿਰਮਲ ਸਿੰਘ ਬਲਾਕ ਸੰਮਤੀ ਮੈਂਬਰ, ਕੁਲਵੰਤ ਸਿੰਘ ਖੋਸਾ, ਬੱਗੜ ਸਿੰਘ ਤੋਂ ਇਲਾਵਾ ਹੋਰ ਸਥਾਨਕ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰਬਰ 11 ਤੋਂ ਰੀਟਾ ਚੋਪੜਾ ਰਿਕਾਰਡ ਤੋੜ ਜਿੱਤ ਹਾਸਲ ਕਰਨਗੇ-ਵਨੀਤ ਚੋਪੜਾ <br/> ਅਗਲੀ ਖ਼ਬਰ ਮੈਕਰੋ ਗਲੋਬਲ ਵਲੋਂ 12ਵੀਂ ਦੇ ਸੀ.ਬੀ.ਐਸ.ਈ. ਤੇ ਪੀ.ਐਸ.ਈ.ਬੀ. ਦੇ ਸਫਲ ਵਿਦਿਆਰਥੀਆਂ ਨੂੰ ਵਧਾਈ-ਗੁਰਮਿਲਾਪ ਸਿੰਘ ਡੱਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।