ਬਾਘਾ ਪੁਰਾਣਾ, 19 ਮਈ (ਗੁਰਮੀਤ ਸਿੰਘ ਮਾਣੂੰਕੇ)-ਹਲਕਾ ਬਾਘਾ ਪੁਰਾਣਾ 'ਚ ਕਾਂਗਰਸੀ ਪਾਰਟੀ ਦੀ ਅਗਵਾਈ ਕਰਦੇ ਸੀਨੀਅਰ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ ਦੇ ਦਿਸ਼ਾ ਨਿਰਦੇਸ਼ਾਂ ਤਹਿਤ 2027 ਦੀਆਂ ਚੋਣਾਂ ਨੂੰ ਲੈ ਕੇ ਹਲਕਾ ਬਾਘਾ ਪੁਰਾਣਾ 'ਚ ਪਾਰਟੀ ਵਰਕਰਾਂ ਵਲੋਂ ਪਿੰਡ-ਪਿੰਡ ਨੁੱਕੜ ਮੀਟਿੰਗਾਂ ਸ਼ੁਰੂ ਕਰ ਦਿੱਤੀ ਗਈਆਂ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦੇ ਹੋ ਤਾਂ ਸਾਰੇ ਪਾਰਟੀ ਵਰਕਰ, ਅਹੁਦੇਦਾਰਾਂ, ਪ੍ਰਧਾਨ ਇਕਜੁੱਟ ਹੋਣ ਤਾਂ ਜੋ ਆਪ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਡਟ ਕੇ ਵਿਰੋਧ ਕੀਤਾ ਜਾ ਸਕੇ ਅਤੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪੁੱਜਦਾ ਕੀਤਾ ਜਾ ਸਕੇ | ਇਸ ਸਮੇਂ ਉਨ੍ਹਾਂ ਬੀਤੇ ਦਿਨੀਂ ਛੋਟੇ ਜਿਹੇ ਸੱਦੇ 'ਤੇ ਬਾਘਾ ਪੁਰਾਣਾ 'ਚ ਹੋਈ ਮੀਟਿੰਗ ਨੂੰ ਰੈਲੀ ਦਾ ਰੂਪ ਦੇਣ 'ਤੇ ਪਾਰਟੀ ਵਰਕਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਸਮੇਂ ਚੇਅਰਮੈਨ ਗੁਰਚਰਨ ਸਿੰਘ ਚੀਦਾ, ਸੈਕਟਰੀ ਨਾਹਰ ਸਿੰਘ, ਸਰਪੰਚ ਜਸਵੀਰ ਸਿੰਘ ਨੱਥੂਵਾਲਾ, ਤਜਿੰਦਰ ਸਿੰਘ ਕਾਲੇਕੇ, ਸੂਬਾ ਸਿੰਘ ਲੰਗੇਆਣਾ, ਹਰਜੀਤ ਸਿੰਘ ਨੰਬਰਦਾਰ, ਸਰਪੰਚ ਜੱਜ ਸਿੰਘ ਹਰੀਏਵਾਲਾ, ਕਾਕਾ ਸਿੰਘ ਪੰਜਗਰਾਈਾ, ਸਰਪੰਚ ਚਮਕੌਰ ਸਿੰਘ ਲਧਾਈਕੇ, ਗੋਗਾ ਸਿੰਘ ਨੱਥੋਕੇ, ਜੀਤ ਸਿੰਘ ਬੁੱਧ ਸਿੰਘ ਵਾਲਾ, ਸ਼ੰਭੂ ਸਿੰਘ ਫੂਲੇਵਾਲਾ, ਮਸਤਾਨ ਸਿੰਘ ਮੌੜ ਆਦਿ ਪਾਰਟੀ ਵਰਕਰ ਹਾਜ਼ਰ ਸਨ |