15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ 5 ਵਿਚ 'ਆਪ' ਉਮੀਦਵਾਰ ਪਲਤਾ ਦੇ ਹੱਕ 'ਚ ਵਿਸ਼ਾਲ ਬੈਠਕ <br/>

ਅਜੀਤ ਡੈਸਕ 24-05-2026
ਕੋਟ ਈਸੇ ਖਾਂ, 23 ਮਈ (ਗੁਰਮੀਤ ਸਿੰਘ ਖਾਲਸਾ)-ਸਥਾਨਕ ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਸੁਨੀਤਾ ਰਾਣੀ ਪਤਨੀ ਪ੍ਰਦੀਪ ਕੁਮਾਰ ਪਲਤਾ ਸਾਬਕਾ ਕੌਂਸਲਰ ਦੇ ਹੱਕ ਵਿਚ ਪੁਰਾਣੀ ਦਾਣਾ ਮੰਡੀ ਮੇਨ ਬਾਜ਼ਾਰ ਅੰਦਰ ਹੋਈ ਵਿਸ਼ਾਲ ਇਕੱਤਰਤਾ ਨੂੰ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸੰਬੋਧਨ ਕਰਦਿਆਂ 26 ਮਈ ਨੂੰ ਝਾੜੂ ਚੋਣ ਨਿਸ਼ਾਨ 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ ¢ ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਸਮੇਂ ਸ਼ਹਿਰ ਵਾਸੀਆਂ ਦੀਆਂ ਜੋ ਮੰਗਾਂ ਸੀ ਉਸ ਤੋਂ ਵੀ ਵੱਧ ਕੇ ਸੀਵਰੇਜ, ਬੱਸ ਸਟੈਂਡ, ਚੰਗੇ ਪਾਰਕ, ਲਾਈਟਾਂ, ਗਲੀਆਂ ਨਾਲੀਆਂ ਤੇ ਹੋਰ ਸੁੱਖ ਸਹੂਲਤਾਂ ਪੂਰੀਆਂ ਕਰਵਾਈਆਂ ਹਨ | ਇਸ ਤੋਂ ਇਲਾਵਾ ਵਾਰਡ ਨੰਬਰ 5 ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਇੱਥੋਂ ਕੌਂਸਲਰ ਰਹਿੰਦਿਆਂ ਪਲਤਾ ਪਰਿਵਾਰ ਦੀ ਅਗਵਾਈ 'ਚ ਸ਼ਾਨਦਾਰ ਪਾਰਕ, ਗਊਸ਼ਾਲਾ ਸ਼ੈੱਡ ਤੇ ਸਵਰਗਾਪੁਰੀ ਵਾਲਾ ਸ਼ਾਨਦਾਰ ਰਸਤਾ, ਚੰਗੀਆਂ ਗਲੀਆਂ, ਲੋੜਵੰਦ ਪਰਿਵਾਰਾਂ ਲਈ ਮਕਾਨਾਂ ਦੀ ਰਾਸ਼ੀ ਤੇ ਹੋਰ ਯੋਜਨਾਵਾਂ ਵਰਗੇ ਸਾਰੇ ਕੰਮ ਕਰਵਾਏ¢ ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਰਾਣੀ ਨੂੰ ਵੱਡੀ ਲੀਡ ਨਾਲ ਵਾਰਡ ਵਾਸੀ ਜਿਤਾਉਣ¢

ਪਿਛਲੀ ਖ਼ਬਰ ਵਾਰਡ ਨੰਬਰ 19 ਤੋਂ ਅਕਾਲੀ ਉਮੀਦਵਾਰ ਮਨਜੀਤ ਧੰਮੂ ਬਣਾਉਣਗੇ ਹੈਟਰਿਕ <br/> ਅਗਲੀ ਖ਼ਬਰ ਵਾਰਡ ਨੰਬਰ 5 ਤੋਂ ਅਰਵਿੰਦਰ ਸਿੰਘ ਹੈਪੀ ਕਾਨਪੁਰੀਆ ਦਾ ਚੋਣ ਪ੍ਰਚਾਰ ਸਿਖ਼ਰਾਂ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।