30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕੇਂਦਰ ਸਰਕਾਰ ਵਲੋਂ ਤਿੰਨ ਫਿੰਗਰਾਂ ਦੇ ਨਵੇਂ ਫ਼ਰਮਾਨ ਨਾਲ ਡੀਪੂ ਹੋਲਡਰਾਂ ਤੇ ਕਾਰਡ ਹੋਲਡਰਾਂ 'ਚ ਵਧੇਗੀ ਤਕਰਾਰਬਾਜ਼ੀ

ਅਜੀਤ ਡੈਸਕ 08-06-2026
ਸਮਾਧ ਭਾਈ, 7 ਜੂਨ (ਜਗਰੂਪ ਸਿੰਘ ਸਰੋਆ)-ਕੇਂਦਰ ਸਰਕਾਰ ਵਲੋਂ ਤਿੰਨ ਮਹੀਨੇ ਬਾਅਦ ਭੇਜੀ ਕਣਕ ਡੀਪੂ ਹੋਲਡਰਾਂ ਨੂੰ ਰਾਸ਼ਨ ਕਾਰਡਾਂ 'ਤੇ ਬਾਇਓ ਮੈਟਿ੍ਕ ਮਸ਼ੀਨਾਂ ਰਾਹੀਂ ਵੰਡਣ ਸਮੇਂ ਕਾਰਡ ਹੋਲਡਰ ਦਾ ਇਕ ਹੀ ਫਿੰਗਰ ਲਗਾਉਣ ਤੇ ਕਣਕ ਮਿਲ ਜਾਂਦੀ ਸੀ ਪਰ ਸਰਕਾਰ ਦੀ ਨਵੀਂ ਪਾਲਿਸੀ ਮੁਤਾਬਿਕ ਤਿੰਨ ਜਾਂ ਚਾਰ ਫਿੰਗਰਾਂ ਦੇ ਮਿਲਾਣ ਕਰਾਉਣੇ ਝੰਜਟ ਦਾ ਕੰਮ ਹੈ, ਇਸ ਨਾਲ ਦੋਨਾਂ ਧਿਰਾਂ ਨੂੰ ਜਿੱਥੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਉੱਥੇ ਪਿੰਡਾਂ ਵਿਚ ਸਰਵਰ ਡਾਊਨ ਤੇ ਬਿਜਲੀ ਕੱਟਾਂ ਸਮੇਂ ਫਿੰਗਰ ਨਾ ਆਉਣ ਅਤੇ ਵਾਰ-ਵਾਰ ਟੱਕਰਾਂ ਮਾਰਨ ਨਾਲ ਕਾਰਡ ਹੋਲਡਰਾਂ ਅਤੇ ਡੀਪੂ ਵਾਲਿਆਂ ਵਿਚ ਵੀ ਤਕਰਾਰਬਾਜ਼ੀ ਵਧੇਗੀ | ਇਹ ਪ੍ਰਗਟਾਵਾ ਨੈਸ਼ਨਲ ਫੂਡ ਸਕਿਓਰਟੀ ਐਕਟ 355 ਸਮਾਧ ਭਾਈ ਦੇ ਪ੍ਰਧਾਨ ਹਰਜੀਤ ਸਿੰਘ ਬੰਗਾ, ਸਤਪਾਲ ਸਿੰਘ ਪ੍ਰਧਾਨ ਮਲੂਕਾ, ਸਤਪਾਲ ਮਿੱਤਲ ਪ੍ਰਧਾਨ ਬਾਘਾ ਪੁਰਾਣਾ ਤੇ ਅਵਤਾਰ ਸਿੰਘ ਤਾਰਾ ਨੇ ਕੀਤਾ | ਉਨ੍ਹਾਂ ਕਿਹਾ ਕਿ ਅਜਿਹੇ ਝੰਜਟ ਨਾਲ ਸਮਾਂ ਵੀ ਵਧੇਰੇ ਲੱਗੇਗਾ ਅਤੇ ਦਿਹਾੜੀ ਛੱਡ ਕੇ ਆਏ ਮਜ਼ਦੂਰਾਂ ਨੂੰ ਲੰਬਾ ਸਮਾਂ ਲਾਈਨਾਂ ਵਿਚ ਖੜ੍ਹ ਕੇ ਪੈ ਰਹੀ ਨਜਾਇਜ਼ ਗਰਮੀ ਦਾ ਸਾਹਮਣਾ ਵੀ ਕਰਨਾ ਪਵੇਗਾ | ਉਨ੍ਹਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਨਵੀਂ ਨੀਤੀ ਵਾਪਸ ਲਈ ਜਾਵੇ ਤਾਂ ਜੋ ਇਸ ਕੰਮ ਨੂੰ ਸੌਖੇ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ |
ਪਿਛਲੀ ਖ਼ਬਰ ਪਟਿਆਲਾ ਵਿਖੇ ਬੇਰੁਜ਼ਗਾਰਾਂ 'ਤੇ ਕੀਤੇ ਪੁਲਿਸ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦੇ ਹਾਂ-ਡਾ. ਬਲਦੇਵ ਸਿੰਘ ਢਿੱਲੋਂ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਘਰੇਲੂ ਗੈਸ ਵਿਚ ਕੀਤੇ ਵਾਧੇ ਦੀ ਸਖ਼ਤ ਸ਼ਬਦਾਂ 'ਚ ਭੋਲਾ ਸਿੰਘ ਬਰਾੜ ਵਲੋਂ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।