ਬਾਘਾ ਪੁਰਾਣਾ, 9 ਜੂਨ (ਗੁਰਮੀਤ ਸਿੰਘ ਮਾਣੂੰਕੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਢਿਲਵਾਂ ਵਾਲਾ ਦੀ ਅਗਵਾਈ ਹੇਠ ਜਨਤਾ ਧਰਮਸ਼ਾਲਾ ਬਾਘਾ ਪੁਰਾਣਾ ਵਿਖੇ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ 'ਚ 1984 ਦੇ ਸ਼ਹੀਦਾਂ ਲਈ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ, ਇਸ ਪਿੱਛੋਂ ਸੀਨੀਅਰ ਮੀਤ ਪ੍ਰਧਾਨ ਡਾ. ਜਗਸੀਰ ਸਿੰਘ ਮੀਨੀਆਂ ਤੇ ਜ਼ਿਲ੍ਹਾ ਆਗੂ ਡਾ. ਜਸਵੀਰ ਸਿੰਘ ਮਾਣੂੰਕੇ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਪਟਿਆਲਾ ਦੇ ਪਾਵਰਕਾਮ ਅੱਗੇ ਸ਼ਾਂਤਮਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਉੱਪਰ ਜੋ ਪ੍ਰਸ਼ਾਸਨ ਵਲੋਂ ਸਰਕਾਰ ਦੀ ਸ਼ਹਿ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ | ਉਸ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (295) ਵਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਚੇਅਰਮੈਨ ਡਾ. ਸੁਖਦੇਵ ਸਿੰਘ ਗੁਲਾਬ ਸਿੰਘ ਵਾਲਾ, ਡਾ. ਚੰਦ ਸਿੰਘ, ਡਾ. ਦਵਿੰਦਰ ਕੁਮਾਰ ਬੁੱਧ ਸਿੰਘ ਵਾਲਾ ਨੇ ਕਿਹਾ ਕਿ ਮੌਜੂਦਾ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਦੇ ਲੋਕਾਂ 'ਤੇ ਲਾਠੀਚਾਰਜ ਕਰਨਾ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦਾ ਵੱਡਾ ਘਾਣ ਹੈ | ਇਸ ਮੌਕੇ ਮੀਟਿੰਗ 'ਚ ਮੋਗਾ ਤੋਂ ਡਾ. ਪੋ੍ਰ. ਰਮਨਦੀਪ ਸਿੰਘ ਡਾਂਗ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨ੍ਹਾਂ ਨੇ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਠੰਢੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਈ ਗਈ | ਇਸ ਮੌਕੇ ਸੂਬਾ ਆਗੂ ਸੁਖਪਾਲ ਸਿੰਘ ਢਿਲਵਾਂ ਵਾਲਾ, ਜਰਨਲ ਸਕੱਤਰ ਜਸਵੰਤ ਸਿੰਘ ਕੋਟਲਾ, ਗੁਰਚਰਨ ਸਿੰਘ ਫੂਲੇਵਾਲਾ, ਵੈਦ ਮੰਗਤ ਰਾਏ ਬੁੱਧ ਸਿੰਘ ਵਾਲਾ, ਬਲਜਿੰਦਰ ਸਿੰਘ ਕਜਲਾ, ਜਗਜੀਤ ਸਿੰਘ ਸਮਾਧ, ਜਰਨੈਲ ਸਿੰਘ ਰਾਜੇਆਣਾ, ਵੈਦ ਬਾਲ ਗੋਪਾਲ ਘੋਲੀਆ ਖ਼ੁਰਦ, ਅੰਮਿ੍ਤਪਾਲ ਸਿੰਘ ਚੰਨੂ ਵਾਲਾ, ਹਰਭਜਨ ਸਿੰਘ ਘੋਲੀਆ ਕਲਾਂ, ਸੁਖਵੀਰ ਸਿੰਘ ਆਲਮ ਵਾਲਾ, ਮੈਡਮ ਵੀਰਪਾਲ ਕੌਰ ਬੁੱਧ ਸਿੰਘ ਵਾਲਾ, ਚਰਨਜੀਤ ਕੌਰ ਲਧਾਈ ਕੇ, ਪ੍ਰਭਜੋਤ ਕੌਰ ਬਾਘਾ ਪੁਰਾਣਾ, ਦਿਲਜੀਤ ਸਿੰਘ ਨੱਥੂਵਾਲਾ, ਬਲਦੇਵ ਸਿੰਘ ਕਾਲੇਕੇ, ਸੁਖਪਾਲ ਸਿੰਘ ਬਾਘਾ ਪੁਰਾਣਾ, ਬਲਤੇਜ ਸਿੰਘ ਨੱਥੋਕੇ, ਨਿਰਮਲ ਸਿੰਘ ਜੈਮਲ ਵਾਲਾ, ਜਗਦੀਪ ਸਿੰਘ ਚੜਿੱਕ, ਅਨਾਇਤ ਅਲੀ ਮੰਡੀਰਾਂ, ਸਰਦਾਰ ਅਲੀ ਸਮਾਧ ਭਾਈ ਆਦਿ ਯੂਨੀਅਨ ਮੈਂਬਰ ਹਾਜ਼ਰ ਸਨ |