30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਪਿੰਡ ਲੁਹਾਰਾ ਦੇ ਗੁਰਦੁਆਰਾ ਸਾਹਿਬ ਵਿਖੇ ਡੈਲੀਗੇਟ ਇਜਲਾਸ •ਅਹੁਦੇਦਾਰਾਂ ਦੀ ਕੀਤੀ ਚੋਣ <br/>

ਅਜੀਤ ਡੈਸਕ 10-06-2026
ਮੋਗਾ, 9 ਜੂਨ (ਸੁਰਿੰਦਰਪਾਲ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਡੈਲੀਗੇਟ ਇਜਲਾਸ ਪਿੰਡ ਲੁਹਾਰਾ ਦੇ ਗੁਰਦੁਆਰਾ ਸਾਹਿਬ ਵਿਖੇ ਇਜਲਾਸ ਕੀਤਾ ਗਿਆ | ਇਸ ਡੈਲੀਗੇਟ ਇਜਲਾਸ ਵਿਚ ਜ਼ਿਲੇ੍ਹ ਦੇ 7 ਜ਼ੋਨਾਂ ਵਿਚੋਂ 90 ਦੇ ਲਗਪਗ ਡੈਲੀਗੇਟਾਂ, ਬੀਬੀਆਂ ਤੇ ਦਰਸ਼ਕਾਂ ਨੇ ਹਿੱਸਾ ਲਿਆ | ਪਿਛਲੇ ਤਿੰਨ ਸਾਲਾਂ ਦੀ ਜਥੇਬੰਧਕ ਰਿਪੋਰਟ ਇਜਲਾਸ ਵਿਚ ਪੜ੍ਹੀ ਗਈ ਤੇ ਪਿਛਲੇ ਤਿੰਨ ਸਾਲਾਂ ਵਿਚ ਕੀਤੀਆਂ ਪ੍ਰਾਪਤੀਆਂ ਤੇ ਰਹਿ ਗਈਆਂ ਘਾਟਾਂ ਕਮਜ਼ੋਰੀਆਂ ਦੀ ਪੜਚੋਲ ਕੀਤੀ ਗਈ¢ ਇਹ ਇਜਲਾਸ ਸੂਬਾ ਆਗੂ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਨਿਗਰਾਨੀ ਹੇਠ ਹੋਇਆ ਜਿਸ ਵਿਚ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਜਿਵੇਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੋਗਾ, ਜ਼ਿਲ੍ਹਾ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਵਾਲਾ, ਸੀਨੀਅਰ ਮੀਤ ਪ੍ਰਧਾਨ ਹਰਨੇਕ ਸਿੰਘ ਡੇਮਰੂ, ਮੀਤ ਪ੍ਰਧਾਨ ਸੋਹਣ ਸਿੰਘ ਰਾਮੂੰਵਾਲਾ, ਲਖਵੀਰ ਸਿੰਘ ਸਲਾਬਤਪੁਰਾ, ਗੁਰਦੇਵ ਸਿੰਘ ਸ਼ਾਹਵਾਲਾ, ਮੀਤ ਸਕੱਤਰ ਬਲਵੰਤ ਸਿੰਘ ਕਿਸ਼ਨਪੁਰਾ, ਹੀਰਾ ਸਿੰਘ ਦੌਲੇਵਾਲਾ, ਗੁਰਭੇਜ ਸਿੰਘ ਸ਼ਾਹਵਾਲਾ, ਜ਼ਿਲ੍ਹਾ ਖਜ਼ਾਨਚੀ ਗੁਰਮੇਲ ਸਿੰਘ ਲੋਹਗੜ੍ਹ, ਮੀਤ ਖਜ਼ਾਨਚੀ ਹਰਜਿੰਦਰ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਮਨੀ ਬੁੱਟਰ, ਨਛੱਤਰ ਸਿੰਘ ਹੇਰ, ਮੀਤ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਦੌਲੇਵਾਲਾ, ਸਲਾਹਕਾਰ ਇੰਦਰਮੋਹਨ ਸਿੰਘ ਪੱਤੋ, ਜਰਨੈਲ ਸਿੰਘ, ਹਰਮੰਦਰ ਸਿੰਘ ਡੇਮਰੂ, ਬਲਵਿੰਦਰ ਸਿੰਘ ਕੋਕਰੀ ਫੂਲਾ ਸਿੰਘ, ਕਪੂਰ ਸਿੰਘ, ਮੀਤ ਪ੍ਰਧਾਨ ਬੀਬੀ ਸ਼ਿੰਦਰ ਕੌਰ, ਭਗਵੰਤ ਕੌਰ, ਚਰਨਜੀਤ ਕੌਰ, ਮਲਕੀਤ ਕੌਰ ਖੋਸਾ, ਸੁਖਵਿੰਦਰ ਕੌਰ ਮਾਹਲਾ ਖੁਰਦ, ਗੁਰਮੀਤ ਕੌਰ ਬੁੱਧ ਸਿੰਘ ਵਾਲਾ, ਮਨਪ੍ਰੀਤ ਕੌਰ ਚੰਦ ਨਵਾਂ, ਜਿੰਦਰ ਕੌਰ, ਦਲਜੀਤ ਕੌਰ, ਕੁਲਦੀਪ ਕੌਰ, ਕਿਰਨਦੀਪ ਕੌਰ, ਗੁਰਬਚਨ ਕੌਰ ਜ਼ਿਲ੍ਹਾ ਅਹੁਦੇਦਾਰ ਚੁਣੇ ਗਏ¢ ਇਜਲਾਸ ਵਿਚ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ ਜਿਵੇਂ ਕਾਰਪੋਰੇਟ ਪੱਖੀ ਰਸਾਇਣਿਕ ਖੇਤੀ ਮਾਡਲ ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ, ਫਸਲਾਂ ਦੇ ਭਾਅ ਲਾਹੇਵੰਦ ਕਰਨ, ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਲਾਗੂ ਕਰਨ, ਪੰਜਾਬ ਦੇ ਦਰਿਆਈ ਪਾਣੀਆਂ ਤੇ ਗੰਧਲੇ ਹੋਏ ਪਾਣੀਆਂ ਦਾ ਹੱਲ ਕਰਨ, ਨਿੱਜੀ ਸਿੱਖਿਆ ਤੇ ਸਿਹਤ ਸੰਸਥਾਵਾਂ ਨੂੰ ਸਰਕਾਰੀ ਕੰਟਰੋਲ ਹੇਠ ਕਰਨ 'ਤੇ ਸ਼ੰਭੂ ਮੋਰਚੇ ਦਾ 3 ਕਰੋੜ 77 ਲੱਖ ਰੁਪਏ ਮੁਆਵਜ਼ਾ ਤੁਰੰਤ ਦੇਣ ਤੇ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਦਾ ਵਿਰੋਧ ਕਰਨ ਤੇ ਸਵਾਲ ਪੁੱਛਣ ਆਦਿ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ¢

ਪਿਛਲੀ ਖ਼ਬਰ ਪੁਰਸ਼ੋਤਮ ਮਾਸ ਵਿਚ ਗੀਤਾ ਭਵਨ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਸ਼ੁਭ ਆਰੰਭ •ਵੈਦਿਕ ਮੰਤਰਾਂ ਨਾਲ ਗੂੰਜਿਆ ਪ੍ਰੰਗਣ <br... ਅਗਲੀ ਖ਼ਬਰ ਗੁਰੂ ਅਰਜਨ ਦੇਵ, ਜੂਨ 84 'ਤੇ ਭਾਈ ਜਗਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।