ਮੋਗਾ, 10 ਜੂਨ (ਸੁਰਿੰਦਰਪਾਲ ਸਿੰਘ)-ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ਼ ਇੰਡੀਆ ਜੋ ਕਿ ਲੰਬੇ ਸਮੇਂ ਤੋਂ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਆਪਣਾ ਯੋਗਦਾਨ ਪਾ ਰਹੀ ਹੈ | ਉਨ੍ਹਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਗਲੋਬਲ ਸਿੱਖ ਸੰਸਥਾ ਵਲੋਂ ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ਼ ਇੰਡੀਆ ਨੂੰ ਸਨਮਾਨਿਤ ਕੀਤਾ | ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਸੰਜੀਵ ਕੁਮਾਰ ਅਰੋੜਾ, ਸੀਨੀਅਰ ਵਾਈਸ ਪ੍ਰਧਾਨ ਵੇਨਿਕਾ ਗੋਇਲ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਵਰਿੰਦਾ ਮਜੀਠੀਆ, ਪਰਮਿੰਦਰ ਸਿੰਘ ਸੇਖਾ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਨੂੰ ਗਲੋਬਲ ਸਿੱਖ ਸੰਸਥਾ ਦੇ ਫਾਉਂਡਰ ਅਮਨਪ੍ਰੀਤ ਸਿੰਘ ਵਲੋਂ ਸੰਸਥਾ ਦੇ ਕੰਮਾਂ ਨੂੰ ਦੇਖਦੇ ਹੋਏ ਸਮੂਹਿਕ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਾਡੀ ਸੰਸਥਾ ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ਼ ਇੰਡੀਆ ਹਮੇਸ਼ਾ ਜ਼ਰੂਰਤਮੰਦਾਂ ਦੀ ਸਹਾਇਤਾ ਕਰਦੀ ਹੈ ਅਤੇ ਅਤੇ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ ਜਿਸ ਨਾਲ ਜ਼ਰੂਰਤਮੰਦਾਂ ਦੀ ਸਹਾਇਤਾ ਕੀਤੀ ਜਾਵੇਗੀ | ਸਾਡੀ ਸੰਸਥਾ ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ਼ ਇੰਡੀਆ ਵਲੋਂ ਗਲੋਬਲ ਸਿੱਖ ਸੰਸਥਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਡਾ ਮਾਣ ਸਤਿਕਾਰ ਕੀਤਾ |