ਧਰਮਕੋਟ, 10 ਜੂਨ (ਪਰਮਜੀਤ ਸਿੰਘ)-ਧਰਮਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਸ਼ੋਤਮ ਮਹੀਨੇ ਦੇ ਪਾਵਨ ਸਮੇਂ ਤੇ ਅੱਜ 7 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਸੰਸਥਾ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕਿ ਪ੍ਰਸ਼ੋਤਮ ਮਹੀਨਾ 3 ਸਾਲ ਬਾਅਦ ਆਉਂਦਾ ਹੈ, ਇਸ ਵਿਚ ਦਾਨ ਕਰਨ ਦਾ ਬਹੁਤ ਮਹੱਤਵ ਹੈ, ਇਸ ਵਾਰ ਰਾਸ਼ਨ ਵੰਡ ਦੀ ਸੇਵਾ ਹਰਪ੍ਰੀਤ ਸਿੰਘ ਕੈਨੇਡਾ ਦੇ ਪਰਿਵਾਰ ਵਲੋਂ ਕੀਤੀ ਗਈ | ਇਸ ਮੌਕੇ ਡਾ. ਗੁਰਮੀਤ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਚੇਅਰਮੈਨ ਅਤੁਲ ਨੌਹਰੀਆ, ਵਾਈਸ ਚੇਅਰਮੈਨ ਰਾਜਿੰਦਰ ਬੱਤਰਾ, ਵਾਈਸ ਪ੍ਰਧਾਨ ਨਵਦੀਪ ਅਹੂਜਾ ਬੱਬਲੂ, ਮੀਡੀਆ ਇੰਚਾਰਜ ਸੰਜੀਵ ਕਟਾਰੀਆ ਬੌਬੀ, ਪ੍ਰੋਜੈਕਟ ਇੰਚਾਰਜ ਗੌਰਵ ਡਾਬਰਾ ਅਤੇ ਰੁਪਿੰਦਰ ਸਿੰਘ ਰਿੰਪੀ ਹਾਜ਼ਰ ਸਨ | ਸੰਸਥਾ ਦੇ ਸੈਕਟਰੀ ਡਾ. ਹਰਮੀਤ ਸਿੰਘ ਲਾਡੀ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ |