02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਲੋਂ ਐਲੂਮਨਾਈ ਡਾਇਰੈਕਟਰੀ-2026 ਜਾਰੀ

ਅਜੀਤ ਡੈਸਕ 11-06-2026
ਮੋਗਾ, 10 ਜੂਨ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਅਕਾਦਮਿਕ ਸੈਸ਼ਨ 2025-26 ਦੇ ਪਾਸ ਆਊਟ ਵਿਦਿਆਰਥੀਆਂ ਦੀ ਡਾਇਰੈਕਟਰੀ ਦਾ ਰਸਮੀ ਤੌਰ 'ਤੇ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡਾ. ਸੌਰਭ ਕੋਸੇ, ਡਾ. ਸੰਤ ਕੁਮਾਰ ਵਰਮਾ, ਡਾ. ਅਮਨਦੀਪ ਸਿੰਘ, ਡਾ. ਵਿਵੇਕ ਅਸਾਠੀ, ਡਾ. ਸ਼ੁਭਮ ਠਾਕੁਰ, ਡਾ. ਕਾਮਿਆ ਗੋਇਲ, ਡਾ. ਨਿਧੀ ਗੁਪਤਾ, ਡਾ. ਰਵੀਰਾਜ ਪਾਲ ਸਮੇਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਾਂਝੇ ਤੌਰ 'ਤੇ ਡਾਇਰੈਕਟਰੀ ਦਾ ਲੋਕ ਅਰਪਣ ਕੀਤਾ | ਸਮਾਗਮ ਦੌਰਾਨ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਐਡੀਟੋਰੀਅਲ ਬੋਰਡ ਦੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਡਾਇਰੈਕਟਰੀ ਦੇ ਪ੍ਰਕਾਸ਼ਨ ਵਿਚ ਐਡੀਟੋਰੀਅਲ ਬੋਰਡ ਦੇ ਮੈਂਬਰ ਸਾਨੀਆ ਗਰੋਵਰ, ਲਵ ਗੋਇਲ ਅਤੇ ਕਰਿਸ਼ਮਾ ਅਗਰਵਾਲ ਨੇ ਅਹਿਮ ਯੋਗਦਾਨ ਪਾਇਆ | ਇਸ ਤੋਂ ਇਲਾਵਾ ਕੋ-ਐਡੀਟਰ ਵਿਦਿਆਰਥੀ ਟੀਮ, ਜਿਸ ਵਿਚ ਅਤਾਨੀ ਸਾਹਾ, ਰਿਆਨਾ ਧੀਰ, ਪਿਯੂਸ਼ ਦਦਵਾਲ, ਤਪਨ ਨਮਾ, ਆਦਿਤਿਆ ਰਾਜ, ਅਭਿਸ਼ੇਕ ਅਤੇ ਸ਼ੇਖ ਮੁਹੰਮਦ ਫ਼ੈਜ਼ਲ ਸ਼ਾਮਿਲ ਸਨ, ਨੇ ਵੀ ਇਸ ਪ੍ਰੋਜੈਕਟ ਨੂੰ ੂ ਸਫਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਡਾਇਰੈਕਟਰੀ ਵਿਚ ਸੈਸ਼ਨ 2025-26 ਦੇ ਡੀ. ਫਾਰਮ, ਬੀ. ਫਾਰਮ, ਐਮ. ਫਾਰਮ, ਫਾਰਮ. ਡੀ ਅਤੇ ਫਾਰਮ. ਡੀ (ਪੋਸਟ ਬੈਕਲੌਰੀਏਟ) ਕੋਰਸਾਂ ਤੋਂ ਪਾਸ ਹੋਏ ਵਿਦਿਆਰਥੀਆਂ ਦੀ ਵਿਸਤਰਿਤ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ | ਇਹ ਪ੍ਰਕਾਸ਼ਨ ਭਵਿੱਖ ਵਿਚ ਪੁਰਾਤਨ ਵਿਦਿਆਰਥੀਆਂ, ਸੰਸਥਾ ਅਤੇ ਉਦਯੋਗ ਜਗਤ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਨੈੱਟਵਰਕਿੰਗ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ | ਇਸ ਮੌਕੇ ਆਪਣੇ ਸੰਬੋਧਨ ਵਿਚ ਚੇਅਰਮੈਨ ਪ੍ਰਵੀਨ ਗਰਗ ਨੇ ਐਡੀਟੋਰੀਅਲ ਬੋਰਡ ਅਤੇ ਵਿਦਿਆਰਥੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਵਿੱਦਿਅਕ ਸੰਸਥਾ ਲਈ ਐਲੂਮਨਾਈ ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ | ਉਨ੍ਹਾਂ ਨੂੰ ਸੰਸਥਾ ਨਾਲ ਲਗਾਤਾਰ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਨਾ ਸਿਰਫ਼ ਪਲੇਸਮੈਂਟ ਗਤੀਵਿਧੀਆਂ ਵਿਚ ਸਹਿਯੋਗ ਦਿੰਦੇ ਹਨ, ਸਗੋਂ ਖੋਜ, ਸਿਖਲਾਈ ਅਤੇ ਉਦਯੋਗ ਅਕਾਦਮਿਕ ਤਾਲਮੇਲ ਨੂੰ ਵੀ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਡਾਇਰੈਕਟਰੀ ਸੰਸਥਾ ਅਤੇ ਇਸ ਦੇ ਪੁਰਾਤਨ ਵਿਦਿਆਰਥੀਆਂ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਲਾਭਦਾਇਕ ਸਾਬਤ ਹੋਵੇਗੀ |
ਪਿਛਲੀ ਖ਼ਬਰ ਪ੍ਰਸ਼ੋਤਮ ਮਾਸ ਵਿਚ ਗੀਤਾ ਭਵਨ ਦੀ ਸ੍ਰੀਮਦ ਭਾਗਵਤ ਕਥਾ ਦੇ ਦੂਜੇ ਦਿਨ ਉਮੜਿਆ ਸ਼ਰਧਾ ਦਾ ਸੈਲਾਬ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਕੋਈ ਸਕਿੱਲ ਸਿੱਖਣ ਦੀ ਦਿੱਤੀ ਸਲਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।