30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਾ ਆਕਸਫੋਰਡ ਸਕੂਲ ਵਿਖੇ 3 ਪੰਜਾਬ ਨੇਵਲ ਯੂਨਿਟ ਬਠਿੰਡਾ ਵਲੋਂ 10 ਰੋਜ਼ਾ ਸਾਲਾਨਾ ਟਰੇਨਿੰਗ ਕੈਂਪ ਦੀ ਸਫਲ ਸਮਾਪਤੀ

ਅਜੀਤ ਡੈਸਕ 12-06-2026

ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਲਾਕੇ ਦੀ ਇਕ ਅਜਿਹੀ ਮਾਣਮੱਤੀ ਸੰਸਥਾ ਹੈ ਜੋ ਵਿੱਦਿਅਕ ਪੱਖ ਦੇ ਨਾਲ-ਨਾਲ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਹੋਰ ਗਤੀਵਿਧੀਆਂ ਨੂੰ ਪ੍ਰਮੁੱਖ ਰੱਖਦੇ ਹੋਏ ਸਮੇਂ-ਸਮੇਂ ਉੱਤੇ ਅਜਿਹੇ ਉਪਰਾਲੇ ਕਰਦੀ ਹੈ, ਜੋ ਵਿਦਿਆਰਥੀਆਂ ਦੇ ਵਰਤਮਾਨ ਅਤੇ ਭਵਿੱਖ ਨੂੰ ਉੱਜਲ ਬਣਾਉਣ ਵਿਚ ਸਹਾਈ ਸਿੱਧ ਹੁੰਦੇ ਹਨ | ਇਹ ਅਜਿਹੀ ਸੰਸਥਾ ਹੈ, ਜਿਸ ਦੇ ਵਿਦਿਆਰਥੀ ਐਨ.ਸੀ.ਸੀ. ਕੈਡਟ ਬਣ ਚੁੱਕੇ ਹਨ ਜਿਸ ਕਾਰਨ ਇਸ ਸੰਸਥਾ ਵਿਚ ਨੇਵੀ ਵਿੰਗ ਦੇ ਸਾਲਾਨਾ ਟਰੇਨਿੰਗ ਕੈਂਪ ਦੀ ਸ਼ੁਰੂਆਤ 2 ਜੂਨ ਨੂੰ ਕੀਤੀ ਗਈ ਸੀ | ਇਸ ਦਸ ਰੋਜ਼ਾ ਕੈਂਪ ਵਿਚ ਐਨ.ਸੀ.ਸੀ. ਕੈਡਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਦੇਸ਼ ਦੀ ਸੇਵਾ ਕਰਨ ਅਤੇ ਇਕ ਚੰਗੇ ਨਾਗਰਿਕ ਬਣਨ ਦੀ ਜਾਣਕਾਰੀ ਦਿੱਤੀ ਗਈ | ਸਾਰੇ ਕੈਡਟਾਂ ਨੇ ਇਸ ਸਿਖਲਾਈ ਦਾ ਪੂਰਾ ਲਾਭ ਲਿਆ ਤਾਂ ਕਿ ਉਹ ਇੱਥੋਂ ਅਨੁਸ਼ਾਸਿਤ ਰੂਪ ਵਿਚ ਅੱਗੇ ਵਧਣ ਅਤੇ ਕਿਸੇ ਵੀ ਰੂਪ ਵਿਚ ਦੇਸ਼ ਦੀ ਸੇਵਾ ਕਰ ਸਕਣ | ਇਸ ਕੈਂਪ ਦਾ ਮੁੱਖ ਉਦੇਸ਼ ਇੱਕਜੁੱਟ ਹੋ ਕੇ ਰਹਿਣ ਦੀ ਜਾਂਚ ਸਿੱਖਣਾ, ਅਨੁਸ਼ਾਸਨ ਸਿੱਖਣਾ, ਵੱਖ-ਵੱਖ ਪ੍ਰਸਥਿਤੀਆਂ ਵਿਚ ਇਕੱਠੇ ਰਹਿਣ ਦੀ ਜਾਂਚ ਸਿੱਖਣਾ ਵੀ ਸੀ | ਜ਼ਿਕਰਯੋਗ ਹੈ ਕਿ ਇਸ ਕੈਂਪ ਵਿਚ 23 ਸਕੂਲਾਂ ਦੇ ਕੁੱਲ 564 ਕੈਡਟ ਸ਼ਾਮਿਲ ਹੋਏ ਜਿਨ੍ਹਾਂ ਦੇ ਵਿਚ 221 ਜੂਨੀਅਰ ਵਿੰਗ (ਲੜਕੀਆਂ) ਅਤੇ 343 ਜੂਨੀਅਰ ਡਵੀਜ਼ਨ (ਲੜਕੇ) ਦੇ ਕੈਡਟ ਸ਼ਾਮਿਲ ਸਨ | ਇਸ ਕੈਂਪ ਵਿਚ 564 ਕੈਡਟ ਨੂੰ 11 ਕੰਪਨੀਆਂ ਵਿਚ ਵੰਡ ਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕਿ ਰਾਈਫ਼ਲ ਸਿਖਲਾਈ, ਰੱਸਾਕਸ਼ੀ, ਵਾਲੀਬਾਲ, ਕਲਚਰ ਗਤੀਵਿਧੀਆਂ, ਪੀ.ਟੀ. ਪਰੇਡ ਆਦਿ ਕਰਵਾਈ ਗਈ | ਸਰੀਰਕ ਗਤੀਵਿਧੀਆਂ ਤੋਂ ਇਲਾਵਾ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ 'ਤੇ ਜਾਗਰੂਕ ਲੈਕਚਰ ਲਗਾਏ ਗਏ ਜਿਵੇਂ ਕਿ ਟਰੈਫ਼ਿਕ ਰੂਲ ਅਤੇ ਰੈਗੂਲੇਸ਼ਨ, ਫਾਇਰ ਸੇਫ਼ਟੀ, ਨਸ਼ਿਆਂ ਵਿਰੁੱਧ, ਮੁੱਢਲੀ ਸਹਾਇਤਾ, ਸਾਈਬਰ ਕ੍ਰਾਈਮ, ਡਿਜਾਸਟਰ ਮੈਨੇਜਮੈਂਟ, ਵਾਤਾਵਰਨ ਆਦਿ | ਦਸ ਰੋਜ਼ਾ ਚੱਲਣ ਵਾਲੇ ਇਸ ਕੈਂਪ ਦਾ ਸਮਾਪਤੀ ਸਮਾਰੋਹ ਬੜਾ ਹੀ ਦਿਲਕਸ਼ ਰਿਹਾ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਦਿਨ ਵੱਖ-ਵੱਖ ਸਕੂਲਾਂ ਤੋਂ ਆਏ ਸਾਰੇ ਕੈਡਟਾਂ ਨੇ ਵੱਖ-ਵੱਖ ਮਨੋਰੰਜਨ ਦਾ ਇਕ ਗਤੀਵਿਧੀਆਂ ਵਿਚ ਹਿੱਸਾ ਲਿਆ | ਇਸ ਸਮੇਂ ਸਾਰੇ ਕੈਡਟਾਂ ਵਲੋਂ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਹ ਰੰਗਾਰੰਗ ਪ੍ਰੋਗਰਾਮ ਵਿਚ ਪੰਜਾਬੀ ਲੋਕ ਨਾਚ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਕੈਡਟ ਨੇ ਪੁਜ਼ੀਸ਼ਨਾਂ ਵੀ ਹਾਸਲ ਕੀਤੀਆਂ | ਆਕਸਫੋਰਡ ਸਕੂਲ ਦੇ ਕੈਡਟ ਨੇ ਵੀ ਪੁਜ਼ੀਸ਼ਨ ਹਾਸਲ ਕੀਤੀ | ਕੈਪਟਨ ਇਸ਼ਰਾਜ ਸਿੰਘ (ਕਮਾਂਡਰ ਅਫ਼ਸਰ) ਨੇ ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਸਾਹਿਬ ਦਾ ਧੰਨਵਾਦ ਕੀਤਾ | ਏ.ਐਨ.ਓ. ਤਜਿੰਦਰ ਸਿੰਘ, ਸੀ.ਟੀ.ਓ. ਜਗਜੀਤ ਸਿੰਘ, ਸਕੂਲ ਦੇ ਡੀ.ਪੀ.ਈ. ਪ੍ਰਦਮਨ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਮੈਡਮ ਮਨਪ੍ਰੀਤ ਕੌਰ, ਮੈਡਮ ਪੂਨਮ ਅਤੇ ਬਾਕੀ ਸਕੂਲਾਂ ਤੋਂ ਆਏ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਕੈਂਪ ਸਦੀਵੀ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਜਨਰਲ ਸਕੱਤਰ, ਗੁਰਮੀਤ ਸਿੰਘ ਗਿੱਲ ਸਰਪੰਚ ਵੀ ਮੌਜੂਦ ਸਨ |

ਪਿਛਲੀ ਖ਼ਬਰ ਥਾਣਾ ਅਜੀਤਵਾਲ ਵਲੋਂ ਟਰਾਂਸਫ਼ਾਰਮਰ ਤੇਲ ਚੋਰੀ ਦੇ ਗਰੋਹ ਦੇ ਦੋ ਮੈਂਬਰ ਕੀਤੇ ਗਿ੍ਫ਼ਤਾਰ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਅਪਾਹਜ ਵਿਅਕਤੀ ਨੂੰ ਵੀਲ੍ਹਚੇਅਰ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।