ਧਰਮਕੋਟ, 11 ਜੂਨ (ਪਰਮਜੀਤ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਅਪਾਹਜ, ਵਿਕਲਾਂਗ ਅਤੇ ਲੋੜਵੰਦ ਲੋਕਾਂ ਦੀ ਨਿਰਸਵਾਰਥ ਸੇਵਾ ਕਰ ਰਹੀ ਸੇਵਕ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਕੋਠੇ ਚੋਟੀਆਂ ਠੋਬਾ ਆਪਣੇ ਸਾਥੀ ਸੇਵਾਦਾਰਾਂ ਸਮੇਤ ਉਦਾਸੀਨ ਡੇਰਾ ਬਾਬਾ ਸ਼੍ਰੀ ਚੰਦ ਜੀ, ਪਿੰਡ ਚੁੱਘਾ ਖ਼ੁਰਦ ਵਿਖੇ ਨਤਮਸਤਕ ਹੋਏ | ਇਸ ਮੌਕੇ ਜਥੇ ਨੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਭੋਲਾ ਭਗਤ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਡੇਰੇ ਵਿਚ ਪਹੁੰਚੇ ਸੇਵਾਦਾਰਾਂ ਦਾ ਬਾਬਾ ਭੋਲਾ ਭਗਤ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਭਾਈ ਅਮਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ | ਉਨ੍ਹਾਂ ਕਿਹਾ ਕਿ ਸਮਾਜ ਵਿਚ ਅਜਿਹੀਆਂ ਸੰਸਥਾਵਾਂ ਅਤੇ ਸੇਵਾਦਾਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਜੋ ਬਿਨਾਂ ਕਿਸੇ ਲਾਲਚ ਦੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਨ | ਇਸ ਦੌਰਾਨ ਬਾਬਾ ਭੋਲਾ ਭਗਤ ਨੇ ਸਮੂਹ ਜਥੇ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ | ਭਾਈ ਅਮਨਦੀਪ ਸਿੰਘ ਨੇ ਇਸ ਸਨਮਾਨ ਲਈ ਬਾਬਾ ਭੋਲਾ ਭਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਭਵਿੱਖ ਵਿਚ ਵੀ ਲੋੜਵੰਦਾਂ, ਅਪਾਹਜਾਂ ਅਤੇ ਵਿਕਲਾਂਗ ਵਿਅਕਤੀਆਂ ਦੀ ਸਹਾਇਤਾ ਲਈ ਸੇਵਾ ਕਾਰਜ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਬਜ਼ੁਰਗਾਂ ਦੇ ਆਸ਼ੀਰਵਾਦ ਤੋਂ ਪ੍ਰੇਰਿਤ ਹੋ ਕੇ ਹੀ ਸੇਵਾਦਾਰ ਸਮਾਜ ਭਲਾਈ ਦੇ ਕੰਮਾਂ ਵਿਚ ਲਗਾਤਾਰ ਯੋਗਦਾਨ ਪਾ ਰਹੇ ਹਨ | ਇਸ ਮੌਕੇ ਦਰਸ਼ਨ ਸਿੰਘ ਚੀਮਾ, ਹਰਭਜਨ ਸਿੰਘ ਚੁੱਘਾ, ਸਰਬਜੀਤ ਕੌਰ ਚੁੱਘਾ, ਹਰਪ੍ਰੀਤ ਸਿੰਘ ਚੁੱਘਾ, ਗੁਰਸਿਮਰਨ ਸਿੰਘ ਬਾਘਾ ਪੁਰਾਣਾ, ਗੁਰਪ੍ਰੀਤ ਸਿੰਘ ਗਿੱਲ (ਬਲੱਡ ਸੇਵਾ ਸੁਸਾਇਟੀ), ਦਿਲਬਾਗ ਸਿੰਘ ਘਾਈ, ਗੁਰਪਿਆਰ ਸਿੰਘ ਨਿਹੰਗ ਸਿੰਘ ਅਵਤਾਰ ਸਿੰਘ, ਅਜਮੇਰ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਮੋਗਾ, ਸੋਨੂੰ ਮੋਗਾ, ਜਗਪ੍ਰੀਤ ਸਿੰਘ, ਪ੍ਰਗਟ ਸਿੰਘ ਧਰਮਕੋਟ, ਕੁਨਾਲ ਸ਼ਰਮਾ (ਗੋਲਡੀ), ਸਾਹਿਬ ਜੋਤ ਸਿੰਘ, ਬਿੱਟਾ ਮਖੂ, ਤਜਿੰਦਰ ਸਿੰਘ, ਪੱਪਾ ਮੋਗਾ, ਤਰਨੀ ਬੁੱਟਰ, ਬੋਹੜ ਗਿੱਲ, ਮੰਦਰ ਦਾਇਆ, ਸੁਖਮੰਦਰ ਸਿੰਘ, ਹੁਸ਼ਿਆਰ ਸਿੰਘ, ਕੰਮਾਂ ਦਾਇਆ, ਮਾਸਟਰ ਭਗਵੰਤ ਸਿੰਘ ਦਾਇਆ, ਕਰਮ, ਰਾਣਾ ਰਾਊਕੇ ਅਤੇ ਸੰਦੀਪ ਸਿੰਘ ਧਰਮਕੋਟ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ |