28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੌਧਰ ਵਲੋਂ ਇੱਕ ਰੋਜ਼ਾ ਪ੍ਰਯੋਗਾਤਮਿਕ ਵਰਕਸ਼ਾਪ ਕਰਵਾਈ

ਅਜੀਤ ਡੈਸਕ 13-06-2026
ਬੱਧਨੀ ਕਲਾਂ, 12 ਜੂਨ (ਸੰਜੀਵ ਕੋਛੜ)-ਧੰਨ ਧੰਨ ਬਾਬਾ ਨਾਹਰ ਸਿੰਘ ਜੀ ਸਨ੍ਹੇਰਾਂ ਵਾਲਿਆਂ ਦੀ ਅਪਾਰ ਕਿ੍ਪਾ ਅਤੇ ਸੰਤ ਬਾਬਾ ਕਪੂਰ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੌਧਰ ਦੇ ਦ੍ਰਵ ਗੁਣ ਵਿਭਾਗ ਵਲੋਂ ਔਸ਼ਧੀ ਪੌਦਿਆਂ ਦੀ ਖੇਤੀ ਵਿਚ ਐਗਰੋ-ਟੈਕਨੋਲੋਜੀਕਲ ਉਪਯੋਗ ਵਿਸ਼ੇ ਤੇ ਇਕ ਰੋਜ਼ਾ ਪ੍ਰਯੋਗਾਤਮਿਕ ਵਰਕਸ਼ਾਪ ਕਰਵਾਈ ਗਈ | ਕਾਲਜ ਦੇ ਦ੍ਰਵ ਗੁਣ ਵਿਭਾਗ ਵਿਚ ਔਸ਼ਧੀ ਪੌਦਿਆਂ ਦੀ ਪਹਿਚਾਣ ਸੰਭਾਲ ਅਤੇ ਖੇਤੀ ਨਾਲ ਸੰਬੰਧਿਤ ਸਿੱਖਿਆ ਅਤੇ ਪ੍ਰਯੋਗਾਤਮਿਕ ਪ੍ਰਸ਼ਿਕਸ਼ਣ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਇਸ ਵਰਕਸ਼ਾਪ ਵਿਚ ਮੁੱਖ ਵਕਤਾ ਵਜੋਂ ਡਾ. ਰਾਜਿੰਦਰ ਕੁਮਾਰ ਪਿ੍ੰਸੀਪਲ ਐਗਰੋਨੋਮਿਸਟ ਸਕੂਲ ਆਫ਼ ਆਰਗੈਨਿਕ ਐਂਡ ਨੈਚੂਰਲ ਫਾਰਮਿੰਗ ਪੀ.ਏ.ਯ. ਲੁਧਿਆਣਾ ਅਤੇ ਡਾ. ਸੰਜੀਵ ਚੌਹਾਨ ਸਾਬਕਾ ਪ੍ਰੋਫੈਸਰ ਵਣ ਵਿਭਾਗ ਪੀ.ਏ.ਯੂ. ਲੁਧਿਆਣਾ ਨੇ ਸ਼ਿਰਕਤ ਕੀਤੀ | ਮਾਹਿਰਾਂ ਵਲੋਂ ਵਿਦਿਆਰਥੀਆਂ ਨੂੰ ਔਸ਼ਧੀ ਪੌਦਿਆਂ ਦੀ ਆਧੁਨਿਕ ਖੇਤੀ ਤਕਨੀਕਾਂ ਮਿੱਟੀ ਦੀ ਜਾਂਚ, ਬੀਜ ਤੋਂ ਬੂਟੇ ਤਿਆਰ ਕਰਨ ਦੀ ਪ੍ਰਕਿਰਿਆ ਅਤੇ ਜੜੀ ਬੂਟੀਆਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਖੇਤੀ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ | ਇਸ ਮੌਕੇ ਹਰਬਲ ਗਾਰਡਨ ਵਿਚ ਪ੍ਰੈਕਟੀਕਲ ਡੈਮੋ ਵੀ ਕਰਵਾਇਆ ਗਿਆ ਜਿਸ ਨਾਲ ਵਿਦਿਆਰਥੀਆਂ ਨੂੰ ਵਿਵਹਾਰਿਕ ਜਾਣਕਾਰੀ ਪ੍ਰਾਪਤ ਹੋਈ | ਇਸ ਮੌਕੇ ਚੇਅਰਮੈਨ ਇੰਦਰਜੀਤ ਸਿੰਘ ਕਲੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਵਿਦਿਆਰਥੀਆਂ ਨੂੰ ਵਧੇਰੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ | ਵਰਕਸ਼ਾਪ ਦੇ ਅੰਤ ਵਿਚ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਅਜਿਹੇ ਗਿਆਨ ਵਰਧਕ ਪ੍ਰੋਗਰਾਮ ਕਰਵਾਉਣ ਦਾ ਸੰਕਲਪ ਲਿਆ ਗਿਆ | ਇਸ ਮੌਕੇ ਸਮੁੱਚੀ ਮੈਨੇਜਮੈਂਟ ਕਮੇਟੀ ਅਤੇ ਸਮੂਹ ਕਾਲਜ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਲੋਂ ਬੀ.ਫਾਰਮ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਭਰ 'ਚ ਅੱਜ ਨੀਟ ਪੇਪਰ ਲੀਕ ਖ਼ਿਲਾਫ਼ ਪੁਤਲਾ ਫ਼ੂਕ ਮੁਜ਼ਾਹਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।