06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਰੁੱਖਾਂ ਦੀ ਧੜਾਧੜ ਕਟਾਈ ਮਨੁੱਖੀ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ- ਸੰਤ ਬਾਬਾ ਗੁਰਪ੍ਰੀਤ ਸਿੰਘ

ਅਜੀਤ ਡੈਸਕ 16-06-2026
ਸਮਾਲਸਰ, 15 ਜੂਨ (ਗੁਰਜੰਟ ਕਲਸੀ ਲੰਡੇ)- ਅੱਜ ਅਬੋਹਰ ਬਰਾਂਚ ਨਹਿਰੋਂ ਪਾਰ ਨਵੇਂ ਬਣੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਪਾਤਿਸ਼ਾਹੀ ਅੱਠਵੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਸੰਤ ਬਾਬਾ ਗੁਰਪ੍ਰੀਤ ਸਿੰਘ ਸਮਾਲਸਰ ਵਾਲਿਆਂ ਨੇ ਸੰਗਤਾਂ ਨੂੰ ਪ੍ਰਵਚਨ ਕੀਤੇ। ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀ ‘ਚ ਗੁਰਬਾਣੀ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਸਮਾਜ ਵਿਚ ਕਿਵੇਂ ਜੀਵਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰਬਾਣੀ ਦੱਸਦੀ ਹੈ ਕਿ ਕਦੇ ਵੀ ਕੁਦਰਤ ਨਾਲ ਖਿਲਵਾੜ ਨਾ ਕਰੋ। ਧਰਤੀ ‘ਤੇ ਜਿਉਂਦੇ ਮਨੁੱਖ, ਜੀਵ ਜੰਤੂਆਂ, ਜਾਨਵਰਾਂ ਦੀ ਜ਼ਿੰਦਗੀ ਨੂੰ ਸਮਤੋਲ ਰੱਖਣ ਲਈ ਕੁਦਰਤ ਨੇ ਹਰ ਹੀਲੇ ਵਸੀਲੇ ਪੈਦਾ ਕੀਤੇ ਹੋਏ ਹਨ । ਇਸ ਧਰਤੀ ‘ਤੇ ਜਿਉਣ ਲਈ ਜਿੰਨਾ ਮਨੁੱਖੀ ਜ਼ਿੰਦਗੀ ਦਾ ਹੱਕ ਹੈ, ਉਨ੍ਹਾਂ ਹੀ ਪੰਛੀਆਂ, ਜਾਨਵਰਾਂ, ਜੀਵ ਜੰਤੂਆਂ ਦਾ ਵੀ ਹੱਕ ਹੈ । ਕੁਦਰਤੀ ਵਾਤਾਵਰਨ ਸਿਰਜਣ ਅਤੇ ਹੋਰ ਵਧੀਆ ਬਣਾਉਣ ਲਈ ਸਾਨੂੰ ਧਰਤੀ ਤੇ ਵੱਧ ਤੋਂ ਵੱਧ ਬੂਟੇ ਲਾਉਣੇ ਜ਼ਰੂਰੀ ਹਨ । ਰੁੱਖ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ । ਸਾਨੂੰ ਰੁੱਖਾਂ ਦੀ ਤਰ੍ਹਾਂ ਸਬਰ ਸੰਤੋਖ ਅਤੇ ਜੀਰਾਂਦ ਰੱਖਣੀ ਆਉਣੀ ਚਾਹੀਦੀ ਹੈ । ਰੁੱਖ ਪੰਛੀਆਂ ਲਈ ਅਹਿਮ ਭੂਮਿਕਾ ਅਦਾ ਕਰਦੇ ਹਨ। ਧਰਤੀ ‘ਤੇ ਰੁੱਖਾਂ ਦੀ ਹੋ ਰਹੀ ਕਟਾਈ ਮਨੁੱਖੀ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ ਹੈ। ਇਸ ਮੌਕੇ ਬੋਹੜ ਸਿੰਘ ਲੰਡੇ, ਬਲਕਾਰ ਸਿੰਘ, ਹਰਵਿੰਦਰ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਬਲਜੀਤ ਸਿੰਘ, ਗੁਰਪ੍ਰਤਾਪ ਸਿੰਘ, ਚਰਨਜੀਤ ਸਿੰਘ, ਸੁਖਪ੍ਰੀਤ ਸਿੰਘ, ਤੇਜਿੰਦਰ ਸਿੰਘ ਆਦਿ ਸੇਵਾਦਾਰਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ।
ਪਿਛਲੀ ਖ਼ਬਰ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ ਸੰਭਾਲ ਕਿਤਾਬ ਰਿਲੀਜ਼ ਕੀਤੀ ਗਈ ਅਗਲੀ ਖ਼ਬਰ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਦਸਤਾਰ ਸਿਖਲਾਈ ਅਤੇ ਗੁਰਮਤਿ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।