25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਨਵਯੁਗ ਸ਼ਿਸ਼ੂ ਮੰਦਰ ਸਕੂਲ ’ਚ ਟੇਬਲ ਟੈਨਿਸ ਟੂਰਨਾਮੈਂਟ ਕਰਵਾਇਆ-ਜੇਤੂ ਖਿਡਾਰੀਆਂ ਨੂੰ ਕੌਂਸਲਰ ਡਾ. ਰੀਮਾ ਸੂਦ ਨੇ ਇਨਾਮ ਵੰਡੇ

ਅਜੀਤ ਡੈਸਕ 17-06-2026

ਮੋਗਾ, 16 ਜੂਨ (ਅਸ਼ੋਕ ਬਾਂਸਲ)-ਏ.ਐਸ. ਸਪੋਰਟਸ ਅਕੈਡਮੀ ਮੋਗਾ ਵਲੋਂ ਚੌਥਾ ਟੇਬਲ ਟੈਨਿਸ ਟੂਰਨਾਮੈਂਟ 2026 ਸਫਲਤਾ ਪੂਰਵਕ ਨਵ ਯੁੱਗ ਸ਼ਿਸ਼ੂ ਮੰਦਰ ਹਾਈ ਸਕੂਲ ਨਿਊ ਟਾਊਨ ਵਿਖੇ ਕਰਵਾਇਆ ਗਿਆ। ਇਸ ਮੌਕੇ ਕੌਂਸਲਰ ਡਾ. ਰੀਮਾ ਸੁਦ ਉਨ੍ਹਾਂ ਦੇ ਪਤੀ ਸਮਾਜ ਸੇਵੀ ਡਾ. ਨਵੀਨ ਸੁਦ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਮੁੱਖ ਮਹਿਮਾਨ ਕੌਂਸਲਰ ਡਾ. ਰੀਮਾ ਸੂਦ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦਿਆਂ ਹਨ ਬਲ ਕਿ ਅਨੁਸ਼ਾਸਨ, ਆਤਮ ਵਿਸ਼ਵਾਸ ਅਤੇ ਵਿਕਾਸ ਕਰਦੀਆਂ ਹਨ। ਉਨ੍ਹਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਪੂਰੀ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਮਾਨਸਿਕ ਵਿਕਾਸ ਵਿਚ ਵੀ ਤੇਜ਼ੀ ਆਉਂਦੀ ਹੈ। ਇਸ ਮੌਕੇ ਸਕੂਲ ਦੀ ਡਾਇਰੈਕਟਰ ਮੈਡਮ ਮੀਰਾ ਸੁਦ ਨੇ ਬੱਚਿਆਂ ਨੂੰ ਜੀਵਨ ਵਿਚ ਆਉਣ ਵਾਲੀਆਂ ਚੁਨੌਤੀਆਂ ਦਾ ਹੌਸਲਾ ਰੱਖ ਕੇ ਸਾਹਮਣਾ ਕਰਨ ਦਾ ਸੰਦੇਸ਼ ਦਿੱਤਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਵਰਗ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਦੇ ਨਤੀਜੇ ਅੰਡਰ-9 ਵਰਗ ਵਿਚ ਪਹਿਲਾ ਅਥਰਵ, ਦੂਜਾ ਨਵਿਸ਼, ਤੀਜਾ ਮਹਰ ਪ੍ਰਤਾਪ ਸਿੰਘ, ਅੰਡਰ-11 ਵਿਚ ਪਹਿਲਾ ਰਖਿਤ, ਦੂਜਾ ਪਨਵ, ਤੀਜਾ ਮਹਕ, ਅੰਡਰ-13 ਵਰਗ ਵਿਚ ਪਹਿਲਾ ਹਯਾਂ, ਦੂਜਾ ਅਰਵ, ਤੀਜਾ ਦੇਵ, ਅੰਡਰ-15 ਵਰਗ ਵਿਚ ਪਹਿਲਾ ਨਮਨ, ਦੂਜਾ ਮੋਖ਼, ਤੀਜਾ ਕਵਿਸ਼, ਅੰਡਰ 15 ਲੜਕੀਆਂ ਵਰਗ ਵਿਚ ਪਹਿਲੀ ਸਮਰੀਨ, ਦੂਜੀ ਅਗਮ ਕੌਰ, ਤੀਜੀ ਗੁੰਜਨ, ਅੰਡਰ-19 ਬਾਲਕ ਵਰਗ ਵਿਚ ਪਹਿਲਾ ਅਗਮ ਜੈਂ, ਦੂਜਾ ਇਸ਼ਾਨ, ਤੀਜਾ ਸੁਪ੍ਰਿਆ, ਅੰਡਰ-19 ਬਾਲਿਕਾ ਵਰਗ ਵਿਚ ਪਹਿਲੀ ਸੁਪ੍ਰਿਆ, ਦੂਜਾ ਲਵਲੀ, ਤੀਜਾ ਸਥਾਨ ਗੁਰਲੀਨ ਨੇ ਹਾਸਲ ਕੀਤਾ ਤੇ ਨਮਨ ਜੈਨ ਨੂੰ ਬੈੱਸਟ ਅਕੈਡਮੀ ਪਲੇਅਰ ਦੀ ਟਰਾਫ਼ੀ ਦਿੱਤੀ ਗਈ। ਸਮਾਰੋਹ ਦੇ ਅੰਤ ਵਿਚ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਸ੍ਰੇਸ਼ਠ ਪ੍ਰਦਰਸ਼ਨ ਲਈ ਵਧਾਈ ਦਿੱਤੀ। ਇਸ ਮੌਕੇ ਡਾ. ਨਵੀਨ ਸੁਦ ਨੇ ਏ.ਐਸ. ਸਪੋਰਟਸ ਅਕੈਡਮੀ ਮੋਗਾ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਯੁਵਕਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੰਚ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਕੋਚ ਸਿਵ ਕੁਮਾਰ ਸਨੀ, ਕਾਮਤਾ ਪ੍ਰਸ਼ਾਦ, ਐਡਵੋਕੇਟ ਵਿਸ਼ਾਲ ਜੈਨ, ਐਡਵੋਕੇਟ ਪ੍ਰਾਂਸ਼ੁ ਸ਼ਰਮਾ, ਨਵ ਯੁੱਗ ਸ਼ਿਸ਼ੂ ਮੰਦਰ ਹਾਈ ਸਕੂਲ ਦੀ ਡਾਇਰੈਕਟਰ ਮੈਡਮ ਮੀਰਾ ਸੁਦ, ਈਸਾ ਜੈਨ, ਅਰਜੁਨ ਵੀਰ ਸਿੰਘ, ਮਮਤਾ ਵਰਮਾ ਅਤੇ ਵਿਜੈ ਮਿੱਤਲ ਹਾਜ਼ਰ ਸਨ।

ਪਿਛਲੀ ਖ਼ਬਰ ਭਾਈ ਦਰਸ਼ਨ ਸਿੰਘ ਥਰਾਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਠੱਠੀ ਭਾਈ ਤੋਂ ਦੂਸਰੀ ਬੱਸ ਸ਼ਰਧਾਲੂਆਂ ਨੂੰ ਲੈ ਕੇ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।