09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੇ ਬਿਹਾਰ ਟੈਕਨੀਕਲ ਸਰਵਿਸ ਕਮਿਸ਼ਨ ਫਾਰਮਾਸਿਸਟ ਭਰਤੀ ਵਿਚ ਲਹਿਰਾਇਆ ਪਰਚਮ

ਅਜੀਤ ਡੈਸਕ 18-06-2026

ਮੋਗਾ, 17 ਜੂਨ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ 11 ਵਿਦਿਆਰਥੀਆਂ ਨੇ ਹਾਲ ਹੀ ਵਿਚ ਬਿਹਾਰ ਸਰਕਾਰ ਵਲੋਂ ਕਰਵਾਈ ਗਈ ਬਿਹਾਰ ਟੈਕਨੀਕਲ ਸਰਵਿਸ ਕਮਿਸ਼ਨ ਫਾਰਮਾਸਿਸਟ ਭਰਤੀ ਪ੍ਰੀਖਿਆ ਵਿਚ ਸਫਲਤਾ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਲਜ ਵਿਚ ਤਕਨੀਕੀ ਸਿੱਖਿਆ ਅਤੇ ਖੋਜ ਕਾਰਜਾਂ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਵਿਸ਼ੇਸ਼ ਟੀਮ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕੋ ਸਮੇਂ 11 ਵਿਦਿਆਰਥੀਆਂ ਦਾ ਬਿਹਾਰ ਟੈਕਨੀਕਲ ਸਰਵਿਸ ਕਮਿਸ਼ਨ ਵਿਚ ਫਾਰਮਾਸਿਸਟ ਦੇ ਅਹੁਦੇ ਲਈ ਚੁਣਿਆ ਜਾਣਾ ਫਾਰਮੇਸੀ ਖੇਤਰ ਵਿਚ ਕਾਲਜ ਲਈ ਮਾਣ ਵਾਲੀ ਗੱਲ ਹੈ। ਚੁਣੇ ਗਏ ਵਿਦਿਆਰਥੀਆਂ ਵਿਚ ਵਿਕਾਸ, ਜਨਮਜੈ, ਵੀਰੂ, ਮੁਕੇਸ਼, ਸ਼ਸ਼ੀਕਾਂਤ, ਸ਼ਿਵਮ ਮਿਸ਼ਰਾ, ਅਮਨ ਕੁਮਾਰ, ਅਭਿਸ਼ੇਕ, ਸਾਕੇਤ ਅਤੇ ਫੈਜ਼ਲ ਸ਼ਾਮਿਲ ਹਨ, ਜਿਨ੍ਹਾਂ ਦੀ ਚੋਣ ਬਿਹਾਰ ਟੈਕਨੀਕਲ ਸਰਵਿਸ ਕਮਿਸ਼ਨ ਵਿਚ ਫਾਰਮਾਸਿਸਟ ਦੇ ਅਹੁਦੇ ਲਈ ਹੋਈ ਹੈ। ਇਸ ਪ੍ਰਾਪਤੀ ‘ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਪਲੇਸਮੈਂਟ ਅਫ਼ਸਰ ਡਾ. ਅਮਨਦੀਪ ਸਿੰਘ ਅਤੇ ਸਮੂਹ ਸਟਾਫ਼ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਪਿਛਲੀ ਖ਼ਬਰ ਰਾਜਿੰਦਰ ਨਗਰ ਵਿਚ ਹੋਈਆਂ ਚੋਰੀਆਂ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਅਗਲੀ ਖ਼ਬਰ ਸਾਬਕਾ ਇੰਸਪੈਕਟਰ ਬਾਬਾ ਅਰਜਨ ਸਿੰਘ �ਲਖ ਨਮਿਤ ਅੰਤਿਮ ਅਰਦਾਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।