26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਸਮਾਰੋਹ ਕਰਵਾਇਆ

ਅਜੀਤ ਡੈਸਕ 18-06-2026

ਸਮਾਲਸਰ, 18 ਜੂਨ (ਗੁਰਜੰਟ ਕਲਸੀ ਲੰਡੇ)-ਸਮਾਲਸਰ ਦੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਕੋਠੇ ਸਮਾਲਸਰ ਵਿਖੇ ਪੰਜਵੇ ਪਾਤਿਸਾਹ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਮਹੀਨਾ ਭਰ ਸ਼ਾਮ ਨੂੰ ਬੀਬੀਆਂ ਵਲੋਂ ਕੀਤੇ ਗਏ। 17 ਤੇ 18 ਜੂਨ ਨੂੰ ਲਗਾਤਾਰ ਚੌਵੀ ਘੰਟੇ ਸੁਖਮਨੀ ਸਾਹਿਬ ਦੇ ਪਾਠ ਹੋਏ। ਇਸ ਸ਼ਹੀਦੀ ਸਮਾਗਮ ਤੇ ਸਹਿਜ ਪਾਠ ਪ੍ਰਧਾਨ ਫੂਲਾ ਸਿੰਘ ਬਰਾੜ ਇੰਗਲੈਂਡ ਵਾਲੇ ਵਲੋਂ ਆਰੰਭ ਕਰਵਾਏ ਗਏ ਸਨ। ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੀਆਂ 15 ਬੀਬੀਆਂ ਤੇ 4 ਸਿੰਘਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ, ਜਸਵੀਰ ਸਿੰਘ, ਨਛੱਤਰ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਕਿਰਤੀ ਰਣਜੀਤ ਸਿੰਘ ਮੈਂਬਰ, ਜਗਰੂਪ ਸਿੰਘ, ਪਰਮਜੀਤ ਸਿੰਘ ਪੰਮ ਹਾਜ਼ਰ ਰਹੇ

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੰਡਤ ਸੰਜੇ ਮਿਸ਼ਰਾ ਬ੍ਰਾਹਮਣ ਭਲਾਈ ਬੋਰਡ ਦੇ ਜ਼ਿਲ੍ਹਾ ਮੋਗਾ ਚੇਅਰਮੈਨ ਬਣਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਬੀ.ਕੇ.ਯੂ. ਤੋਤੇਵਾਲ ਵਲੋਂ ਮੁਦਕੀ ਵਿਖੇ ਅਹੁਦੇਦਾਰਾਂ ਦੀ ਚੋਣ, ਨੌਜਵਾਨਾਂ ਵਲੋਂ ਸੁੱਖ ਗਿੱਲ ਮੋਗਾ ਦਾ ਕੀਤਾ ਵਿਸ਼ੇਸ਼ ਸਨਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।