26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸ੍ਰੀ ਪੰਚਮੁਖੀ ਧਾਮ ਮੰਦਰ ਵਿਖੇ ਬਾਲਾ ਜੀ ਮਹਾਰਾਜ ਦਾ ਸੰਕੀਰਤਨ, ਸਮਾਜ ਸੇਵਕਾ ਲਵਲੀ ਸਿੰਗਲਾ ਸਨਮਾਨਿਤ

ਅਜੀਤ ਡੈਸਕ 18-06-2026


ਮੋਗਾ, 18 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਦੇ ਆਰਾ ਰੋਡ ਸਥਿਤ ਸ੍ਰੀ ਪੰਚਮੁਖੀ ਧਾਮ ਮੰਦਰ ਵਿਖੇ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਬਾਲਾ ਜੀ ਮਹਾਰਾਜ ਦਾ ਵਿਸ਼ਾਲ ਸੰਕੀਰਤਨ ਅਤੇ ਭੰਡਾਰਾ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਬਾਲਾ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਵਿਚ ਲੰਗਰ ਭੋਗ ਲਗਾਉਣ ਦੀ ਰਸਮ ਸਮਾਜ ਸੇਵਕਾ ਅਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਮੋਗਾ ਦੀ ਜ਼ਿਲ੍ਹਾ ਪ੍ਰਧਾਨ ਲਵਲੀ ਸਿੰਗਲਾ ਵਲੋਂ ਪੰਡਤ ਪੁਸ਼ਪਰਾਜ ਸ਼ਰਮਾ ਦੀ ਅਗਵਾਈ ਹੇਠ ਨਿਭਾਈ ਗਈ। ਉਪਰੰਤ ਮੰਦਰ ਪ੍ਰਬੰਧਕ ਕਮੇਟੀ ਵਲੋਂ ਲਵਲੀ ਸਿੰਗਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਲੰਗਰ ਸੇਵਾ ਸ੍ਰੀ ਰਾਮ ਮਹਾਵੀਰ ਦਲ ਅਤੇ ਸੰਕੀਰਤਨ ਮੰਡਲ ਵਲੋਂ ਸ਼ਰਧਾ ਨਾਲ ਨਿਭਾਈ ਗਈ। ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਸ਼ਿਵ ਟੰਡਨ ਨੇ ਦੱਸਿਆ ਕਿ ਸ੍ਰੀ ਪੰਚਮੁਖੀ ਧਾਮ ਮੰਦਰ ਵਿਖੇ ਹਰ ਮੰਗਲਵਾਰ ਬਾਲਾ ਜੀ ਮਹਾਰਾਜ ਦਾ ਸੰਕੀਰਤਨ ਅਤੇ ਭੰਡਾਰਾ ਕਰਵਾਇਆ ਜਾਂਦਾ ਹੈ, ਜਿਸ ਵਿਚ ਇਲਾਕੇ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸੇਵਾ ਅਤੇ ਸਤਿਸੰਗ ਦਾ ਲਾਭ ਲੈਂਦੇ ਹਨ। ਇਸ ਮੌਕੇ ਮਨੋਜ ਟੰਡਨ, ਦੀਪਕ ਕੌੜਾ, ਸ਼ਿਵ ਟੰਡਨ, ਅਮਨ ਮਦਾਨ, ਸ਼ੁਭਮ ਗੁਪਤਾ, ਸੁਸ਼ੀਲ ਮਿੱਢਾ, ਸੌਰਵ ਗੋਇਲ, ਨਿਤਿਨ ਗੁਪਤਾ, ਸੋਨੂ ਢੀਂਗਰਾ, ਨਰੇਸ਼ ਬੋਹਤ, ਲੱਕੀ ਗਿੱਲ, ਰਵਿੰਦਰ ਗਰਗ, ਰਜਿੰਦਰ ਗੋਇਲ, ਰਜਿੰਦਰ ਸਿੰਗਲਾ, ਹਰਸ਼ ਬਾਂਸਲ, ਰਾਜ ਸਚਦੇਵਾ, ਵਿਪਨ ਸੇਠੀ, ਰੇਸ਼ਮਾ ਕੁਮਾਰੀ, ਜਤਿਨ ਗਰਗ, ਮਹਿਕ ਸੇਠੀ, ਦਨਿਕਾ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ।

ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ 2027 ਚੋਣਾਂ ਲਈ ਅਕਾਲੀ ਦਲ ਸਰਗਰਮ, ਬਾਘਾ ਪੁਰਾਣਾ ‘ਚ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।