23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਠੰਢੇ ਮਿੱਠੇ ਜਲਜੀਰੇ ਦੀ ਛਬੀਲ ਲਗਾਈ

ਅਜੀਤ ਡੈਸਕ 19-06-2026

ਮੋਗਾ, 18 ਜੂਨ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਪੰਜਵੇ ਪਾਤਿਸਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਠੰਢੇ ਮਿੱਠੇ ਜਲਜੀਰੇ ਦੀ ਛਬੀਲ ਲਗਾਈ ਅਤੇ ਗੁਰਪੁਰਬ ਕਮੇਟੀ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ। ਸ਼ਾਖਾ ਦੇ ਪ੍ਰਧਾਨ ਸੁਧੀਰ ਕੋਹਲੀ, ਗੁਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਅਤੇ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਸਨ। ਆਪ ਜੀ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ ਮਾਤਾ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ। ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ‘ਆਦਿ ਗ੍ਰੰਥ’ ਦਾ ਸੰਕਲਪ ਪੂਰਾ ਕੀਤਾ। ਇਸ ਮੌਕੇ ਸੁਮਨ ਕਾਂਤ ਵਿਜ, ਨਿਸ਼ੀ ਰਾਕੇਸ਼ ਵਿਜ, ਮਹੇਸ਼ ਗੁਪਤਾ, ਪਵਨ ਸ਼ਰਮਾ, ਮਨਮੋਹਨ ਅਰੋੜਾ, ਰਾਜੇਸ਼ ਮਲਹੋਤਰਾ, ਪ੍ਰੋਜੈਕਟ ਇੰਚਾਰਜ ਗੁਰਜੀਤ ਸਿੰਘ, ਯਸ਼ਪਾਲ ਗਰੋਵਰ, ਕੇਵਲ ਕ੍ਰਿਸ਼ਨ ਬਾਂਸਲ, ਰਜਿੰਦਰ ਸਚਦੇਵਾ, ਪ੍ਰਿਅਵਰਤ ਗੁਪਤਾ, ਰਘੁਬੀਰ ਗਰਗ, ਸੁਰਿੰਦਰ ਸਿੰਘ ਬਾਵਾ, ਅਵਤਾਰ ਸਿੰਘ ਕਰੀਰ, ਦੀਪਇੰਦਰ ਸਿੰਘ, ਸ਼ੁਭਦੀਪ ਸਿੰਘ, ਸ਼ੁਭਮ ਸਿੰਘ ਨੇ ਸੰਗਤਾਂ ਨੂੰ ਠੰਢਾ ਮਿੱਠਾ ਜਲਜੀਰਾਂ ਛਕਾਇਆ।

 

ਪਿਛਲੀ ਖ਼ਬਰ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਦਿੱਤੀਆਂ ਜਾ ਸਕਦੀਆਂ ਆਨਲਾਈਨ ਅਰਜ਼ੀਆਂ ਅਗਲੀ ਖ਼ਬਰ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਜਤਿੰਦਰਪਾਲ ਵਲੋਂ ਪੰਜਾਬੀਆਂ ਨੂੰ ‘ਇਮੋਸ਼ਨਲ ਬਲੱਡੀ ਫੂਲਜ਼’ ਕਹਿਣਾ ਸਮੁੱਚੇ ਪੰਜਾਬ ਦਾ ਘੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।